ਪਟਿਆਲਾ:ਪੰਜਾਬ ਵਿੱਚ ਨਵੀਂ ਸਰਕਾਰ ਨਵੀਂਆਂ ਉਮੰਗਾਂ ਨਾਲ ਮੈਦਾਨ ਵਿੱਚ ਉਤਰੀ ਅਤੇ ਆਉਂਦੇ ਹੀ ਮੁੱਖ ਮੰਤਰੀ ਮਾਨ ਨੇ ਕਈ ਤਰ੍ਹਾਂ ਦੇ ਐਲਾਨ ਵੀ ਕਰ ਦਿੱਤੇ ਹਨ, ਪਰ ਬੀਤੇ ਸਮੇਂ ਵਿੱਚ ਜੋ ਸ਼ਰ੍ਹੇਆਮ ਕਾਤਲਾਂ ਦੀ ਖੇਡ-ਖੇਡੀ ਜਾ ਰਹੀ ਹੈ, ਉਸ ਗੱਲ ਨੂੰ ਲੈ ਕੇ ਹਰ ਕੋਈ 'ਆਪ' ਸਰਕਾਰ 'ਤੇ ਸਵਾਲ ਚੁੱਕ ਰਿਹਾ ਹੈ।
ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੀ ਚੁੱਪ ਨਹੀਂ ਹਨ, ਉਹ ਵੀ ਲਗਾਤਾਰ ਆਪ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਇਸੇ ਤਹਿਤ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਸ਼ਹਿਰ 'ਚ ਬੀਤੇ ਦਿਨ ਦੋਹਰੇ ਕਤਲ ਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਇਸ ਤੋਂ ਇਲਾਵਾਂ ਰੇਤ ਦੇ ਰੇਟ ਨੂੰ ਲੈ ਕੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਭਗਵੰਤ ਦੀ ਸਰਕਾਰ ਤੇ ਨਿਸ਼ਾਨੇ ਸਾਧੇ ਹਨ, ਜਿਸ ਤਹਿਤ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਰੇਤ ਦੀ ਕੀਮਤਾਂ ਸਬੰਧੀ ਨੀਤੀਆਂ ਬਣਾਉਣ ਦੀ ਲੋੜ ਹੈ। ਅਜਿਹੀਆਂ ਨੀਤੀਆਂ ਬਣਾਓ ਜੋ ਤੁਸੀਂ ਪਹਿਲੇ ਦਿਨ ਤੋਂ ਹੀ ਲਾਗੂ ਕਰ ਸਕੋ। ਜਦੋਂ ਤੱਕ ਸਪਲਾਈ ਅਤੇ ਰੇਟ ਤੈਅ ਨਹੀਂ ਕਰਦੇ। ਇਸ ਤੋਂ ਇਲਾਵਾਂ ਸਿੱਧੂ ਨੇ ਕਿਹਾ ਕਿ ਇੱਕ ਮਹੀਨੇ ਵਿੱਚ ਰੇਤ ਦੀ ਕੀਮਤ ਦੁੱਗਣੀ ਹੋ ਗਈ ਹੈ, ਇਸ ਕਰਕੇ ਸਾਰੇ ਕੰਮਕਾਰ ਠੱਪ ਹਨ।