ਪਟਿਆਲਾ: ਸਮਾਣਾ ਦੇ ਪਿੰਡ ਆਲਮਪੁਰ 'ਚ ਇੱਕ ਮਾਂ ਆਪਣੀ ਹੀ ਧੀ ਦੀ ਜਾਨ ਦੀ ਦੁਸ਼ਮਣ ਬਣ ਗਈ। ਔਰਤ ਨੇ ਗੁਆਂਢੀ ਤੋਂ ਬਦਲਾ ਲੈਣ ਖ਼ਾਤਰ ਆਪਣੀ 5 ਸਾਲਾ ਧੀ ਨੂੰ ਗੁਆਂਢੀਆਂ ਦੀ ਛੱਤ 'ਤੇ ਲੱਗੀ ਪਾਣੀ ਦੀ ਟੈਂਕੀ 'ਚ ਜਾ ਕੇ ਸੁੱਟ ਦਿੱਤਾ, ਤਾਂ ਜੋ ਗੁਆਂਢੀ ਉਸ ਦੀ ਧੀ ਦੇ ਕਤਲ ਕੇਸ 'ਚ ਫ਼ਸ ਸਕਣ।
ਬਦਲੇ ਦੀ ਅੱਗ 'ਚ ਕਲਯੁਗੀ ਮਾਂ ਬਣੀ 5 ਸਾਲਾ ਧੀ ਦੀ ਦੁਸ਼ਮਣ - ਪਟਿਆਲਾ
ਕਲਯੁਗੀ ਮਾਂ ਆਪਣੀ ਹੀ ਧੀ ਦੀ ਜਾਨ ਦੀ ਬਣੀ ਦੁਸ਼ਮਣ। ਗੁਆਂਢੀ ਤੋਂ ਬਦਲਾ ਲੈਣ ਖ਼ਾਤਰ 5 ਸਾਲਾ ਧੀ ਨੂੰ ਪਾਣੀ ਦੀ ਟੈਂਕੀ 'ਚ ਜਾ ਕੇ ਸੁੱਟ ਦਿੱਤਾ, ਤਾਂ ਜੋ ਗੁਆਂਢੀ ਉਸ ਦੀ ਧੀ ਦੇ ਕਤਲ ਕੇਸ 'ਚ ਫ਼ਸ ਸਕੇ।
ਪਟਿਆਲਾ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਇਆ ਜਾਂਚ ਕੀਤੀ ਤੇ 24 ਘੰਟੇ 'ਚ ਬੱਚੀ ਨੂੰ ਟੈਂਕੀ 'ਚੋਂ ਸਹੀ ਸਲਾਮਤ ਬਰਾਮਦ ਕਰਕੇ ਸਾਰੀ ਵਾਰਦਾਤ ਨੂੰ ਬੇਪਰਦਾ ਕਰ ਦਿੱਤਾ, ਹਾਲਾਂਕਿ ਪੁਲਿਸ ਵੱਲੋਂ ਬੱਚੀ ਦੀ ਮਾਂ ਖਿਲਾਫ਼ ਧਾਰਾ 307 ਤੇ 365 ਦੇ ਤਹਿਤ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾ ਮੁਲਜ਼ਮ ਔਰਤ ਬੱਚਿਆਂ ਸਣੇ ਆਪਣੀ ਮਾਂ ਦੇ ਘਰ ਛੁੱਟੀਆਂ ਕੱਟਣ ਆਈ ਸੀ। ਇਸ ਦੌਰਾਨ ਗੁਆਂਢੀਆਂ ਨੇ ਉਸ ਔਰਤ 'ਤੇ 4 ਹਜ਼ਾਰ ਰੁਪਏ ਦੀ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਸੀ, ਜਿਸ ਤੋਂ ਮੁਲਜ਼ਮ ਔਰਤ ਦਾ ਪਤੀ ਉਸ ਤੋਂ ਖ਼ਫ਼ਾ ਚਲ ਰਿਹਾ ਸੀ। ਮੁਲਜ਼ਮ ਔਰਤ ਨੇ ਗੁੱਸੇ 'ਚ ਆ ਕੇ ਆਪਣੀ ਹੀ ਧੀ ਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ਸ਼ੁਰੂ ਕਰ ਦਿੱਤੀ ਹੈ।