ਪਟਿਆਲਾ: ਨਗਰ ਨਿਗਮ ਪਟਿਆਲਾ ਦੀ ਟੀਮ ਵੱਲੋਂ ਨਾਲਿਆਂ ਦੀ ਸਫ਼ਾਈ ਕੀਤੀ ਜਾਰੀ ਹੈ ਜਿਸਦੇ ਚਲਦੇ ਹੋਏ ਰਾਜ ਕਲੋਨੀ ਨਜ਼ਦੀਕ ਸਮਾਨਿਆ ਗੇਟ ਪਟਿਆਲਾ ਵਿਖੇ ਨਗਰ ਨਿਗਮ ਦੀ ਇਸ ਕਾਰਵਾਈ ਦੇ ਦੌਰਾਨ ਕਈ ਮਕਾਨ ਢਹਿ ਗਏ। ਇਸ ਮੌਕੇ ਮਕਾਨ ਮਾਲਕਾਂ ਵੱਲੋਂ ਉਥੋਂ ਮੌਕੇ ਤੋਂ ਭੱਜਕੇ ਜਾਨ ਬਚਾਈ ਗਈ। ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਸ਼ੂਆਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਠੇਕੇਦਾਰ ਅਤੇ ਨਗਰ ਨਿਗਮ ਦੇ ਅਫਸਰ ਮੌਕੇ ਤੋਂ ਭੱਜ ਗਏ।
ਨਗਰ ਨਿਗਮ ਦੀ ਲਾਪਰਵਾਹੀ ਕਾਰਨ ਕਈ ਘਰ ਹੋਏ ਢੇਰ ਇਹ ਵੀ ਪੜੋ: ਬਠਿੰਡਾ ਜੇਲ੍ਹ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਜਾਨ ਨੂੰ ਖ਼ਤਰਾ, ਹਾਈਕੋਰਟ ਨੂੰ ਲਈ ਗੁਹਾਰ
ਮੁਹੱਲਾ ਨਿਵਾਸੀ ਗੁਰਜੀਤ ਕੌਰ ਨੇ ਆਖਿਆ ਕਿ ਅਸੀਂ ਕਈ ਵਾਰ ਨਗਰ ਨਿਗਮ ਪਟਿਆਲਾ ਦੇ ਕਰਮਚਾਰੀਆਂ ਨੂੰ ਇੱਥੇ ਕਾਰਵਾਈ ਕਰਨ ਤੋਂ ਮਨਾ ਕੀਤਾ ਸੀ। ਪਰ ਉਹਨਾਂ ਨੇ ਸਾਡੀ ਇੱਕ ਗੱਲ ਨਾ ਸੁਣੀ ਅਤੇ ਆਪਣੀ ਜੇਸੀਬੀ ਮਸ਼ੀਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸਦੇ ਨਾਲ ਕਈ ਘਰਾਂ ਦੀਆਂ ਇਮਾਰਤਾਂ ’ਚ ਦਰਾੜਾਂ ਪੈ ਗਈਆਂ ਤੇ ਕਈ ਘਰਾਂ ਦੀਆਂ ਛੱਤਾਂ ਡਿੱਗ ਗਈਆਂ।
ਉਥੇ ਹੀ ਦੂਜੇ ਪਾਸੇ ਸਥਾਨਕ ਵਾਸੀ ਰਾਜ ਕੁਮਾਰ ਨੇ ਆਖਿਆ ਕਿ ਅਸੀਂ ਕਈ ਵਾਰ ਨਗਰ ਨਿਗਮ ਪਟਿਆਲਾ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਸੀ ਇਥੇ ਇਸ ਤਰ੍ਹਾਂ ਦੀ ਕਾਰਵਾਈ ਨਾ ਕਰੋ ਪਰ ਉਨ੍ਹਾਂ ਕਰਮਚਾਰੀਆਂ ਦੇ ਵੱਲੋਂ ਸਾਡੇ ਇੱਕ ਵੀ ਗੱਲ ਨਾ ਸੁਣੀ ਗਈ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਪੀੜਤ ਪਰਿਵਾਰਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਲੁਧਿਆਣਾ ਕੁੜੀ ਵਿਆਹੁਣ ਆਏ ਬਰਾਤੀਆਂ 'ਚ ਚੱਲੇ ਇੱਟਾਂ-ਰੋੜੇ