ਪਟਿਆਲਾ: ਬੱਸ ਸਟੈਂਡ ਚੌਕ ਵਿਖੇ ਪੂਨਮ ਮਹੰਤ ਦੇ ਚੇਲਿਆਂ ਵੱਲੋਂ ਅਤੇ ਪੂਨਮ ਮਹੰਤ (Kinnar) ਵੱਲੋਂ ਸਿਮਰਨ ਮਹੰਤ ਤੇ ਨਗਰ ਨਿਗਮ ਦੇ ਮੇਅਰ ਖ਼ਿਲਾਫ਼ ਕੀਤਾ ਗਿਆ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਦਬਾ ਹੇਠਾਂ ਆ ਕੇ ਪੁਲਿਸ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਅਤੇ ਸਾਡੇ 2 ਕਿੰਨਰ (Kinnar) ਸਮਾਜ ਦੇ ਲੋਕ ਸਿਮਰਨ ਮਹੰਤ ਵੱਲੋਂ ਅਗਵਾ ਕਰ ਲਏ ਗਏ ਸੀ ਅਤੇ ਉਨ੍ਹਾਂ ਦਾ ਕੋਈ ਵੀ ਅਤਾ ਪਤਾ ਨਹੀਂ ਹੈ। ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਕਿੰਨਰ (Kinnar) ਸਮਾਜ ਦਾ ਸਮਰਥਨ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਵੀ ਸਮਰਥਨ ਕੀਤਾ ਆਖਿਆ ਕਿ ਜਦੋਂ ਤਕ ਇਨ੍ਹਾਂ ਦਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਇਹ ਚੌਕ ਜਾਮ ਕਰ ਕੇ ਰੱਖਾਂਗੇ।
Patiala:Kinnar ਸਮਾਜ ਨੇ ਕੀਤਾ ਪ੍ਰਦਰਸ਼ਨ - ਪੂਨਮ ਮਹੰਤ
Patiala ਬੱਸ ਸਟੈਂਡ ’ਤੇ ਕਿੰਨਰ (Kinnar) ਨੇ ਮਹੰਤ ਸਿਮਰਨ ਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਇਲਜਾਮ ਲਗਾਏ।

ਇਹ ਵੀ ਪੜੋ: ਜਿਹੜੇ ਲੱਭ ਰਹੇ ਆਪਦਾ 'ਚ ਅਫਸਰ, ਅੱਜ ਹੋਣਗੇ ਬੇਨਕਾਬ: ਜਾਖੜ
ਇਸ ਮੌਕੇ ਗੱਲਬਾਤ ਦੌਰਾਨ ਤਮੰਨਾ ਮਹੰਤ (Kinnar) ਨੇ ਆਖਿਆ ਕਿ ਕਾਫੀ ਦਿਨ ਹੋ ਚੁੱਕੇ ਹਨ ਪ੍ਰਸ਼ਾਸਨ ਸਾਡੇ ਹੱਕ ਵਿੱਚ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਹੈ। ਸਾਰੇ ਸਬੂਤ ਸਾਡੇ ਕੋਲ ਹਨ, ਪਰ ਫਿਰ ਵੀ ਕਾਰਵਾਈ ਨਹੀਂ ਹੋ ਰਹੇ ਇਸ ਕਰਕੇ ਸਾਡਾ ਗੁੱਸਾ ਜੋ ਵਧਦਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਾਡੇ 2 ਕਿੰਨਰ ਸਮਾਜ ਦੇ ਲੋਕ ਸਿਮਰਨ ਮਹੰਤ ਨੇ ਅਗਵਾ ਕਰ ਲਏ ਹਨ। ਉਨ੍ਹਾਂ ਦਾ ਵੀ ਕੋਈ ਅਤਾ-ਪਤਾ ਨਹੀਂ ਹੈ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਕਿ ਸਾਡੇ ਜਲਦ ਸੁਣਵਾਈ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਘਰ ਵਿੱਚ ਜਾ ਸਕੀਏ ਜਦੋਂ ਤੱਕ ਸਾਡਾ ਹੱਲ ਨਹੀਂ ਹੁੰਦਾ ਅਸੀਂ ਇਹ ਬਸ ਸਟੈਂਡ ਤੋ ਪਟਿਆਲਾ ਜਾਣ ਰੱਖਾਂਗੇ ਜੇ ਅਸੀਂ ਇਨ੍ਹਾਂ ਸਿੰਘ ਜਥੇਬੰਦੀਆਂ ਦਾ ਅਤੇ ਕਿਸਾਨ ਯੂਨੀਅਨ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਾਡਾ ਇੰਨਾ ਸਹਿਯੋਗ ਦਿੱਤਾ।
ਦੂਜੇ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਨੇ ਆਖਿਆ ਕਿ ਅੱਜ ਕਿੰਨਰ ਸਮਾਜ ਦੇ ਨਾਲ ਬਹੁਤ ਹੀ ਧੱਕੇਸ਼ਾਹੀ ਹੋ ਰਹੀ ਹੈ ਜਿਸ ਕਰਕੇ ਅਸੀਂ ਅੱਜ ਤੱਕ ਕੇ ਸ਼ਾਹੀ ਨੂੰ ਰੋਕਣ ਲਈ ਇਨ੍ਹਾਂ ਦੇ ਹੱਕ ਵਿੱਚ ਆਏ ਹਾਂ ਅਤੇ ਜੋ ਵੀ ਇਨ੍ਹਾਂ ਵੱਲੋਂ ਐਲਾਨ ਕੀਤਾ ਜਾਵੇਗਾ ਚਾਹੇ ਉਹ ਭੁੱਖ ਹੜਤਾਲ ਹੋਵੇ ਚਾਹੇ ਮਰਨ ਵਰਤ ਹੋਵੇਗਾ ਇਨ੍ਹਾਂ ਦੇ ਨਾਲ ਹਾਂ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਜਲਦ ਸੁਣਵਾਈ ਕੀਤੀ ਜਾਵੇ ਤਾਂ ਜੋ ਇਨ੍ਹਾਂ ਦੀ ਜਿੱਤ ਹੋ ਸਕੇ।
ਇਹ ਵੀ ਪੜੋ: Flying Sikh:ਮਿਲਖਾ ਸਿੰਘ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਤਨੀ ਦੀ ਹਾਲਤ ਸਥਿਰ