ਪੰਜਾਬ

punjab

ETV Bharat / city

ਪੜ੍ਹਾਈ ਹੀ ਨਹੀਂ ਫਿਲਮਾਂ ਵੇਖਣ ਦਾ ਵੀ ਸ਼ੌਂਕੀਨ ਹੈ JEE ਟਾਪਰ ਜੇਏਸ਼ ਸਿੰਗਲਾ - Country '

ਹਾਲ ਹੀ ਵਿੱਚ ਜੇਈਈ ਪ੍ਰੀਖਿਆ ਦੇ ਨਤੀਜੇ ਐਲਾਨ ਕੀਤੇ ਗਏ ਹਨ। ਪਟਿਆਲੇ ਦੇ ਜੇਏਸ਼ ਸਿੰਗਲਾ ਨੇ ਜੇਈਈ ਦੀ ਪ੍ਰੀਖਿਆ ਵਿੱਚ ਦੇਸ਼ ਵਿੱਚ ਚੌਥਾ ਸਥਾਨ ਹਾਸਲ ਕੀਤਾ। ਜੇਏਸ਼ ਦੇ ਪਰਿਵਾਰ ਨੇ ਉਸਦੀ ਸਫ਼ਲਤਾ 'ਤੇ ਖੁਸ਼ੀ ਪ੍ਰਗਟ ਕੀਤੀ ਹੈ।

ਜੇਏਸ਼

By

Published : May 1, 2019, 1:47 PM IST

ਪਟਿਆਲਾ : ਪਟਿਆਲੇ ਦੇ ਜੇਏਸ਼ ਸਿੰਗਲਾ ਨੇ ਜੇਈਈ ਦੀ ਪ੍ਰਿਖਿਆ ਵਿੱਚ ਦੇਸ਼ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਜੇਏਸ਼ ਨੇ ਦੇਸ਼ ਅਤੇ ਸੂਬੇ ਦਾ ਨਾਂਅ ਰੋਸ਼ਨ ਕੀਤਾ ਹੈ।

ਜੇਏਸ਼ ਦੇ ਮਾਤਾ-ਪਿਤਾ।

ਜੇਏਸ਼ ਦੇ ਪਿਤਾ ਅਜੈ ਸਿੰਗਲਾ ਨੇ ਦੱਸਿਆ ਕਿ ਜੇਏਸ਼ ਸ਼ਹਿਰ ਦੇ ਵਾਈ. ਪੀ ਐੱਸ ਅਤੇ ਅਪੋਲੋ ਸਕੂਲ ਦਾ ਵਿਦਿਆਰਥੀ ਹੈ। ਉਹ ਸਕੂਲੀ ਦੀ ਪੜਾਈ ਤੋਂ ਬਾਅਦ ਜੇਈਈ ਮੇਨਸ ਦੀ ਤਿਆਰੀ ਕਰਦਾ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਬੇਟੇ ਦੀ ਸਫ਼ਲਤਾ ਲਈ ਬੇਹਦ ਖੁਸ਼ ਹਨ। ਉਸ ਨੇ ਦੇਸ਼ ਅੰਦਰ ਚੌਥਾ ਸਥਾਨ ਹਾਸਲ ਕਰਕੇ ਸੂਬੇ ਦਾ ਨਾਂਅ ਰੋਸ਼ਨ ਕੀਤਾ ਅਤੇ ਮਾਤਾ ਪਿਤਾ ਦਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਜੇਏਸ਼ ਨੇ ਜੇਈਈ ਦੀ ਪ੍ਰੀਖਿਆ ਵਿੱਚ 100% ਅੰਕ ਹਾਸਲ ਕੀਤੇ ਹਨ। ਜੇਏਸ਼ ਦੀ ਸਫ਼ਲਤਾ ਕਾਰਨ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਕਿਹਾ ਕਿ ਮਾਤਾ ਪਿਤਾ ਨੂੰ ਹਮੇਸ਼ਾ ਆਪਣੇ ਬੱਚਿਆਂ ਦੀ ਪਸੰਦ ਅਤੇ ਉਸ ਦੀ ਪਸੰਦ ਦੇ ਕੋਰਸ ਕਰਨ ਦੇਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਦਬਾਅ ਮੁਕਤ ਰੱਖਣਾ ਚਾਹੀਦਾ ਹੈ।

ABOUT THE AUTHOR

...view details