ਪਟਿਆਲਾ: ਸ਼ਹਿਰ ਦੇ ਨੀਡਲਮੈਨ ਨਾਂਅ ਨਾਲ ਮਸ਼ਹੂਰ ਅਰੁਣ ਬਜਾਜ ਨੂੰ ਦੇਸ਼ ਦੇ ਰਾਸ਼ਟਪਤੀ ਰਾਮ ਨਾਥ ਕੋਵਿੰਦ ਵੱਲੋਂ ਸਨਮਾਨਿਤ ਕੀਤਾ ਗਿਆ। ਬੀਤੇ ਦਿਨੀਂ ਈਟੀਵੀ ਭਾਰਤ 'ਤੇ ਇੱਕ ਵੀਡੀਓ ਵਿਖਾਈ ਗਈ ਸੀ, ਜਿਸ 'ਚ ਉਨ੍ਹਾਂ ਵੱਲੋਂ ਕਢਾਈ ਮਸ਼ੀਨ ਰਾਹੀਂ ਕਪੜੇ 'ਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਗਈ ਸੀ। ਈਟੀਵੀ ਭਾਰਤ ਦੀ ਇਹ ਵੀਡੀਓ ਸਾਹਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਸੱਦ ਕੇ ਰਾਸ਼ਟਰਪਤੀ ਰਾਮ ਕੋਵਿੰਦ ਵੱਲੋਂ ਇਨੋਵੇਸ਼ਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਅਰੁਣ ਬਜਾਜ ਇਸ ਤੋਂ ਪਹਿਲਾਂ ਵੀ ਕਢਾਈ ਮਸ਼ੀਨ ਨਾਲ ਕਈ ਮਸ਼ਹੂਰ ਹਸਤੀਆਂ ਦੀ ਤਸਵੀਰ ਬਣਾ ਚੁੱਕੇ ਹਨ। ਅਰੁਣ ਬਜਾਜ ਅਤੇ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਅਵਾਰਡ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਈ ਹੈ। ਅਰੁਣ ਬਜਾਜ ਨੇ ਇਸ ਮੌਕੇ ਈਟੀਵੀ ਭਾਰਤ ਦਾ ਧੰਨਵਾਦ ਕੀਤਾ।
ਰਾਸ਼ਟਰਪਤੀ ਤੋਂ ਸਨਮਾਨਿਤ ਪਟਿਆਲਾ ਦੇ ਨੀਡਲ ਮੈਨ ਨਾਲ ਖ਼ਾਸ ਗੱਲਬਾਤ - ਪਟਿਆਲਾ ਦੇ ਨੀਡਲ ਮੈਨ ਅਰੁਣ ਬਜਾਜ
ਪਟਿਆਲਾ ਦੇ ਨੀਡਲਮੈਨ ਦੇ ਨਾਂਅ ਨਾਲ ਮਸ਼ਹੂਰ ਅਰੁਣ ਬਜਾਜ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਖ਼ਾਸ ਤੌਰ 'ਤੇ ਇਨੋਵੇਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਤੋਂ ਇਨੋਵੇਸ਼ਨ ਸਨਮਾਨ ਮਿਲਣ ਤੋਂ ਬਾਅਦ ਪਟਿਆਲਾ ਦੇ ਨੀਡਲ ਮੈਨ ਨਾਲ ਈਟੀਵੀ ਦੀ ਖ਼ਾਸ ਮੁਲਾਕਾਤ।
ਪਟਿਆਲਾ ਦਾ ਨੀਡਲ ਮੈਨ ਨੂੰ ਮਿਲਿਆ ਇਨੋਵੇਸ਼ਨ ਅਵਾਰਡ
ਹੋਰ ਪੜ੍ਹੋ :ਰਾਸ਼ਟਰਪਤੀ ਟਰੰਪ ਨੇ ਈਰਾਨ ਦੇ 52 ਠਿਕਾਣੇ ਤਬਾਹ ਕਰਨ ਦੀ ਦਿੱਤੀ ਧਮਕੀ
ਇਸ ਤੋਂ ਪਹਿਲਾਂ ਅਰੁਣ ਨੇ ਕਢਾਈ ਮਸ਼ੀਨ ਰਾਹੀਂ ਪੀਐਮ ਨਰਿੰਦਰ ਮੋਦੀ ਦੀ ਤਸਵੀਰ ਬਣਾ ਕੇ ਉਨ੍ਹਾਂ ਨੂੰ ਭੇਂਟ ਕੀਤੀ ਸੀ।ਅਰੁਣ ਕਿਸੇ ਵੀ ਤਸਵੀਰ ਨੂੰ ਹੂਬਹੂ ਕਪੜੇ 'ਤੇ ਕਢਾਈ ਦੇ ਰੂਪ 'ਚ ਤਿਆਰ ਕਰ ਸਕਦੇ ਹਨ। ਅਰੁਣ ਬਜਾਜ ਅਤੇ ਉਨ੍ਹਾਂ ਦੇ ਪਰਿਵਾਰ ਨੇ ਰਾਸ਼ਟਰਪਤੀ ਅਵਾਰਡ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਈ। ਅਰੁਣ ਬਜਾਜ ਨੇ ਇਸ ਮੌਕੇ ਈਟੀਵੀ ਭਾਰਤ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।