ਪਟਿਆਲਾ:ਬੱਸ ਸਟੈਂਡ ਦੇ ਅੰਦਰ ਕੁੱਝ ਲੜਕਿਆਂ ਵਿਚ ਲੜਾਈ ਹੋ ਗਈ ਜਿਸ ਵਿਚ ਲੜਕੇ ਨੇ ਇਕ ਲੜਕੇ ਨੂੰ ਚਾਕੂ ਨਾਲ ਜ਼ਖ਼ਮੀ ਕਰ ਦਿੱਤਾ।ਲੜਾਈ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।ਜ਼ਿਕਰਯੋਗ ਹੈ ਕਿ ਪਟਿਆਲਾ ਦੇ ਬੱਸ ਸਟੈਂਡ (Bus stand) ਦੇ ਅੰਦਰ ਪੁਲਿਸ ਵੀ ਬੈਠੀ ਸੀ।ਪੁਲਿਸ ਨੇ ਮੌਕੇ ਉਕੇ ਕੋਈ ਕਾਰਵਾਈ ਨਹੀਂ ਕੀਤੀ।
ਲੜਾਈ ਦੇ ਸਾਰੇ ਦ੍ਰਿਸ਼ ਸੀਸੀਟੀਵੀ (CCTV)ਵਿਚ ਕੈਦ ਹੋ ਗਏ।ਇਕ ਪਾਸੇ ਪੁਲਿਸ ਪ੍ਰਸ਼ਾਸਨ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰਦਾ ਹੈ ਉਥੇ ਹੀ ਸਰਵਜਨਿਕ ਥਾਵਾਂ ਉਤੇ ਸ਼ਰੇਆਮ ਗੁੰਡਾਗਰਦੀ ਵੇਖਣ ਨੂੰ ਮਿਲ ਰਹੀ ਹੈ।ਇਸ ਲੜਾਈ ਨੂੰ ਵੇਖ ਕੇ ਕਈ ਯਾਤਰੀ ਡਰ ਦੇ ਮਾਹੌਲ ਵਿਚ ਸਨ।