ਪੰਜਾਬ

punjab

ETV Bharat / city

ਸ਼ਿਵ ਸੈਨਾ ਦੇ ਪੰਜਾਬ ਇੰਚਾਰਜ਼ ਹਰੀਸ਼ ਸਿੰਗਲਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ - Harish Singla Arrest

ਹਿੰਦੂ ਸੰਗਠਨਾਂ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਟਿਆਲਾ 'ਚ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਇੰਚਾਰਜ਼ ਹਰੀਸ਼ ਸਿੰਗਲਾ ਨੂੰ ਗ੍ਰਿਫਤਾਰ ਕੀਤਾ ਹੈ।

ਫ਼ੋਟੋ

By

Published : Aug 10, 2019, 2:09 PM IST

ਪਟਿਆਲਾ: ਪੰਜਾਬ 'ਚ ਅੱਤਵਾਦ ਦੇ ਖ਼ਾਤਮੇ ਅਤੇ ਬਲੂ ਸਟਾਰ ਨੂੰ ਅੰਜ਼ਾਮ ਦੇਣ ਵਾਲੇ ਜਨਰਲ ਅਰੁਣ ਸ਼੍ਰੀਧਰ ਵੈਦਿਆ ਨੂੰ ਸ਼ਰਧਾਂਜਲੀ ਦੇਣ ਲਈ ਹਿੰਦੂ ਸੰਗਠਨਾਂ ਵੱਲੋਂ 10 ਅਗਸਤ ਨੂੰ ਰੱਖੇ ਗਏ ਪ੍ਰੋਗਰਾਮ ਤੋਂ ਪਹਿਲਾ ਪੁਲਿਸ ਵੱਲੋਂ ਹਿੰਦੂ ਸੰਗਠਨਾਂ 'ਤੇ ਕਾਰਵਾਈ ਕੀਤੀ ਗਈ ਹੈ। ਜਿਸ ਨੂੰ ਲੈ ਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਇੰਚਾਰਜ਼ ਹਰੀਸ਼ ਸਿੰਗਲਾ ਨੂੰ ਪੁਲਿਸ ਨੇ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਵਿੱਚ ਵੀ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੂੰ ਪੰਜਾਬ ਪੁਲਿਸ ਵੱਲੋਂ ਸ਼ੁਕਰਵਾਰ ਰਾਤ ਅੰਮ੍ਰਿਤਸਰ ਜਾਣ ਤੋਂ ਰੋਕਿਆ ਗਿਆ ਅਤੇ ਪੁਲਿਸ ਨੇ ਯੋਗਰਾਜ ਸ਼ਰਮਾ ਨੂੰ ਉਨ੍ਹਾਂ ਨੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਉੱਥੇ ਹੀ ਇਸ ਬਾਰੇ ਗੱਲਬਾਤ ਕਰਦੇ ਹੋਏ ਯੋਗਰਾਜ ਨੇ ਕਿਹਾ ਕਿ ਅਸੀਂ ਤਾਂ ਜਨਰਲ ਅਰੁਣ ਸ਼੍ਰੀਧਰ ਵੈਦਿਆ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਜਾਣਾ ਸੀ ਪਰ ਸਾਨੂੰ ਰੋਕ ਕੇ ਪੰਜਾਬ ਸਰਕਾਰ ਨੇ ਆਪਣੀ ਨਾਲਾਇਕੀ ਸਾਬਿਤ ਕੀਤੀ ਹੈ।

ABOUT THE AUTHOR

...view details