ਪੰਜਾਬ

punjab

ETV Bharat / city

ਰਾਜਿੰਦਰਾ ਹਸਪਤਾਲ 'ਚ ਸ਼ੁਰੂ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਸੁਪਰ ਸਪੈਸ਼ਲਿਸਟ ਬਲਾਕ ਓਪੀਡੀ - Guru Nanak Dev Ji

ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਪਰ ਸਪੈਸ਼ਲਿਸਟ ਬਲਾਕ ਓਪੀਡੀ ਸ਼ੁਰੂ ਕੀਤਾ ਗਿਆ ਹੈ। ਸਾਂਸਦ ਪ੍ਰਨੀਤ ਕੌਰ ਤੇ ਕੈਬਿਨੇਟ ਮੰਤਰੀ ਓਪੀ ਸੋਨੀ ਨੇ ਇਸ ਓਪੀਡੀ ਦਾ ਉਦਘਾਟਨ ਕੀਤਾ।

ਫ਼ੋਟੋ।

By

Published : Nov 6, 2019, 4:26 AM IST

ਪਟਿਆਲਾ: ਰਾਜਿੰਦਰਾ ਹਸਪਤਾਲ ਵਿੱਚ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਸੁਪਰ ਸਪੈਸ਼ਲਿਸਟ ਬਲਾਕ ਓਪੀਡੀ ਸ਼ੁਰੂ ਕੀਤਾ ਗਿਆ ਹੈ। ਸਾਂਸਦ ਪ੍ਰਨੀਤ ਕੌਰ ਤੇ ਕੈਬਿਨੇਟ ਮੰਤਰੀ ਓਪੀ ਸੋਨੀ ਨੇ ਇਸ ਓਪੀਡੀ ਦਾ ਉਦਘਾਟਨ ਕੀਤਾ।

ਵੀਡੀਓ

ਪੀਜੀਆਈ ਵਰਗੀਆਂ ਸੁਵਿਧਾਵਾਂ ਹੁਣ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਲੋਕਾਂ ਨੂੰ ਮਿਲ ਸਕਦੀਆਂ ਹਨ। ਸਾਂਸਦ ਪਰਨੀਤ ਕੌਰ ਅਤੇ ਓਪੀ ਸੋਨੀ ਨੇ ਮੰਗਲਵਾਰ ਨੂੰ ਰਾਜਿੰਦਰਾ ਹਸਤਾਲ 'ਚ ਡੇਢ ਸੌ ਕਰੋੜ ਦੀ ਲਾਗਤ ਨਾਲ ਬਣੇ ਸ੍ਰੀ ਗੁਰੂ ਨਾਨਕ ਦੇਵ ਜੀ ਸੁਪਰ ਸਪੈਸ਼ਲਿਸਟ ਬਲਾਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਮੀਡੀਆ ਦੇ ਨਾਲ ਰੂਬਰੂ ਹੁੰਦੇ ਹੋਏ ਓਪੀ ਸੋਨੀ ਨੇ ਕਿਹਾ ਕਿ ਇਹ ਓਪੀਡੀ ਸ਼ੁਰੂ ਕਰਨ ਨਾਲ ਜਿੱਥੇ ਮੌਜੂਦਾ ਹਸਪਤਾਲ ਦੀ ਓਪੀਡੀ ਦਾ ਦਬਾਅ ਘੱਟ ਹੋਵੇਗਾ ਨਾਲ ਹੀ ਪੂਰੇ ਮਾਲਵਾ ਦੇ ਲੋਕਾਂ ਨੂੰ ਇੱਥੇ ਤੱਕ ਕਿ ਹਰਿਆਣਾ ਦੇ ਵੀ ਕਈ ਜ਼ਿਲਿਆਂ ਦੇ ਲੋਕਾਂ ਨੂੰ ਇਸ ਓਪੀਡੀ ਦਾ ਫਾਇਦਾ ਹੋਵੇਗਾ। ਇਹ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ।

ਪ੍ਰਨੀਤ ਕੌਰ ਨੇ ਕਿਹਾ ਕਿ ਸੁਪਰ ਸਪੈਸ਼ਲਿਟੀ ਬਲਾਕ ਦੀ ਸ਼ੁਰੂਆਤ ਹੋਣ 'ਤੇ ਜਲਦ ਹੀ ਪੀਜੀਆਈ ਚੰਡੀਗੜ੍ਹ ਵਰਗੀਆਂ ਸੁਵਿਧਾਵਾਂ ਰਾਜਿੰਦਰਾ ਹਸਪਤਾਲ ਵਿੱਚ ਮਿਲਣ ਲੱਗਣਗੀਆਂ। ਇਸ ਤੋਂ ਬਾਅਦ ਪਟਿਆਲਾ ਦੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਲਈ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਦੀ ਓਪੀਡੀ ਸਿਟੀ ਸਕੈਨ ਦੀ ਸੁਵਿਧਾ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਾਂਸਦ ਹਨ ਅਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਸਮੇਂ ਸਮੇਂ ਤੇ ਇਸ ਦੀ ਨਿਗਰਾਨੀ ਕਰਨਗੇ।

ABOUT THE AUTHOR

...view details