ਪਟਿਆਲਾ: ਪੰਜਾਬ ਦੀ ਹਾਈ ਟੈੱਕ ਸੁਰਖਿਅਤ ਮੰਨੀ ਜਾਣ ਵਾਲੀ ਨਾਭਾ ਜੇਲ੍ਹ ਇੱਕ ਵਾਰ ਮੁੜ ਤੋਂ ਸੁਰਖਿਆਂ 'ਚ ਹੈ। ਇੱਕ ਨਾਮੀ ਗੈਂਗਸਟਰ ਨੇ ਬੁੱਧਵਾਰ ਨੂੰ ਜੇਲ੍ਹ ਦੇ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਕਰਵਾਇਆ ਹੈ।
ਨਾਭਾ ਜੇਲ੍ਹ 'ਚ ਗੈਂਗਸਟਰ ਦਾ ਵਿਆਹ, ਲਾਲ ਜੋੜੇ ‘ਚ ਸੱਜੀ ਲਾੜੀ ਦੀ ਵੇਖੋ ਵੀਡੀਓ - Nabha jail News in punjabi
ਨਾਭਾ ਜੇਲ੍ਹ 'ਚ ਇੱਕ ਵਾਰ ਮੁੜ ਤੋਂ ਸੁਰਖਿਆਂ ‘ਚ ਹੈ। ਇਸ ਦਾ ਕਾਰਨ ਜੇਲ੍ਹ 'ਚ ਹੋਣ ਜਾ ਰਹੇ ਇੱਕ ਗੈਂਗਸਟਰ ਦਾ ਵਿਆਹ ਹੈ। ਨਾਭਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਮਨਦੀਪ ਸਿੰਘ ਦਾ ਵਿਆਹ ਜੇਲ੍ਹ ਦੇ ਗੁਰਦੁਆਰਾ ਸਾਹਿਬ ਵਿੱਚ ਹੋਇਆ।
ਜ਼ਿਕਰਯੋਗ ਹੈ ਕਿ ਗੈਂਗਸਟਰ ਮਨਦੀਪ ਸਿੰਘ ਨੇ ਆਪਣੇ ਵਿਆਹ ਲਈ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਖਟਖਟਾਇਆ ਸੀ। ਇਸ ਤੋਂ ਬਾਅਦ 30 ਅਕਤੂਬਰ ਨੂੰ ਮਨਦੀਪ ਦਾ ਵਿਆਹ ਹੋ ਰਿਹਾ ਹੈ। ਵਿਆਹ ਮੌਕੇ ਜੇਲ੍ਹ ‘ਚ ਲਾਲ ਜੋੜੇ ‘ਚ ਸੱਜ ਕੇ ਮਨਦੀਪ ਦੀ ਲਾੜੀ ਪਹੁੰਚੀ, ਜਿਸ ਨੂੰ ਲੈ ਕੇ ਪ੍ਰਸਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੋਵਾਂ ਦੇ ਆਨੰਦ ਕਾਰਜ ਦੀ ਰਸਮ ਜੇਲ੍ਹ ਦੇ ਗੁਰਦੁਆਰਾ ਸਾਹਿਬ ‘ਚ ਕੀਤੀ ਗਈ।
ਦੱਸਣਯੋਗ ਹੈ ਕਿ ਗੈਂਗਸਟਰ ਮਨਦੀਪ ਸਿੰਘ ਨੇ ਮੋਗਾ ਵਿੱਚ ਦੋਹਰੇ ਕਤਲ ਕੀਤੇ ਸਨ, ਜਿਹੜੇ ਇਜ਼ਾਮ ਵਿੱਚ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਗੈਂਗਸਟਰ ਮਨਦੀਪ ਨੇ ਇੱਕ ਸਰਪੰਚ ਅਤੇ ਉਸਦੇ ਗੰਨਮੈਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤੋਂ ਇਲਾਵਾ ਵੀ ਗੈਂਗਸਟਰ ਉੱਪਰ ਪਹਿਲਾਂ ਵੀ ਅੱਠ ਮੁਕੱਦਮੇ ਦਰਜ ਹਨ।