ਪਟਿਆਲਾ: ਮਸ਼ਹੂਰ ਗਾਇਕ ਪੰਮੀ ਬਾਈ ਨੇ ਅਨਾਜ ਮੰਡੀ ਥਾਣੇ ਵਿੱਚ ਆਪਣੇ ਨਾਲ ਠੱਗੀ ਮਾਰਨ ਸਬੰਧੀ ਐੱਫ਼ਆਈਆਰ ਦਰਜ ਕਰਵਾਈ ਹੈ। ਇਸ ਐੱਫ਼ਆਈਆਰ ਵਿੱਚ ਪੰਮੀ ਬਾਈ ਨੇ ਦਰਜ ਕਰਵਾਇਆ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ MTV 'ਤੇ ਸ਼ੋਅ ਕਰਨ ਸਬੰਧੀ (cokestudiomtvindia@gmail.com) ਮੇਲ ਭੇਜੀ ਸੀ ਜਿਸ ਰਾਹੀਂ ਉਨ੍ਹਾਂ ਤੋਂ ਲੱਖ ਰੁਪਏ ਦੀ ਠੱਗੀ ਮਾਰ ਲਈ।
ਮਸ਼ਹੂਰ ਗਾਇਕ ਪੰਮੀ ਬਾਈ ਹੋਏ ਲੱਖਾਂ ਦੀ ਠੱਗੀ ਦੇ ਸ਼ਿਕਾਰ, ਮਾਮਲਾ ਦਰਜ - ਮਸ਼ਹੂਰ ਗਾਇਕ ਪੰਮੀ ਬਾਈ ਨਾਲ ਠੱਗੀ
ਪਟਿਆਲਾ ਦੇ ਅਨਾਜ ਮੰਡੀ ਥਾਣੇ ਵਿੱਚ ਮਸ਼ਹੂਰ ਗਾਇਕ ਪੰਮੀ ਬਾਈ ਨੇ ਆਪਣੇ ਨਾਲ ਠੱਗੀ ਮਾਰਨ ਸਬੰਧੀ ਐੱਫ਼ਆਈਆਰ ਦਰਜ ਕਰਵਾਈ ਹੈ।

ਜਾਣਕਾਰੀ ਮੁਤਾਬਿਕ ਪੰਮੀ ਬਾਈ ਨੂੰ (cokestudiomtvindia@gmail.com) ਤੋਂ ਮੇਲ ਆਈ ਕਿ ਉਨ੍ਹਾਂ ਦੀ 11 ਫਰਵਰੀ 2019 ਨੂੰ ਰਿਹਰਸ਼ਲ ਤੇ 12 ਫਰਵਰੀ 2019 ਨੂੰ ਕੋਕ ਸਟੂਡੀਓ ਮੁੰਬਈ ਵਿਖੇ ਰਿਕਾਰਡਿੰਗ ਹੈ। ਇਸ ਸਬੰਧੀ ਉਨ੍ਹਾਂ ਤੋਂ ਡੀਟੇਲ ਮੰਗੀ ਤੇ IPRS NUMBER ਵੀ ਭੇਜਣ ਲਈ ਆਖਿਆ। ਇਸ ਤੋਂ ਬਾਅਦ ਪੰਮੀ ਬਾਈ ਨੇ ਰਿਪਲਾਈ ਕੀਤਾ ਕਿ ਉਨ੍ਹਾਂ ਕੋਲ IPRS NUMBER ਨਹੀਂ ਹੈ ਫਿਰ ਜੁਆਬੀ ਮੇਲ ਆਈ ਕਿ ਤੁਹਾਨੂੰ IPRS NUMBER ਲੈਣਾ ਪਵੇਗਾ।
ਇਸ ਤੋਂ ਬਾਅਦ ਪੰਮੀ ਬਾਈ ਦੀ 93541-93398 ਨੰਬਰ ੳੱਤੇ ਗੱਲ ਬਾਤ ਹੁੰਦੀ ਰਹੀ ਤੇ ਪਰਮਜੀਤ ਸਿੰਘ ਨੇ ਉਸ ਵਿਅਕਤੀ ਨੂੰ ਆਪਣੀ ਪਰਸਨਲ ਡੀਟੇਲ ਦੇ ਦਿੱਤੀ। ਇਸ ਦੇ ਨਾਲ ਹੀ ਜੋ ਬੰਦਾ ਫੋਨ 'ਤੇ ਗੱਲ ਕਰ ਰਿਹਾ ਸੀ ਉਸ ਨੇ ਆਪਣੀ ਪਛਾਣ ਐਮ.ਟੀ.ਵੀ ਦੇ ਪਬਲਿਕ ਰਿਲੇਸ਼ਨ ਅਫ਼ਸਰ ਰਾਜੇਸ਼ ਕੁਮਾਰ ਦੱਸੀ। ਇਸ ਤਰ੍ਹਾਂ ਉਸ ਵਿਅਕਤੀ ਨੇ ਕੁਲ 1,09,800/- ਰੁਪਏ ਦੀ ਠੱਗੀ ਮਾਰੀ ਲਈ। ਹੁਣ ਪੁਲਿਸ ਨੇ ਮੁਕਦਮਾ ਦਰਜ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।