ਪਟਿਆਲਾ: ਜ਼ਿਲ੍ਹੇ ਦੇ ਸਮਾਣਾ ਵਿਖੇ ਪੈਂਦੇ ਪਿੰਡ ਸਾਧਮਾਜਰਾ ਵਿਖੇ ਪੁਲਿਸ ਵੱਲੋਂ ਅਫ਼ੀਮ ਦੀ ਖੇਤੀ ਕਰਨ ਦੇ ਦੋਸ਼ 'ਚ ਇੱਕ ਕਿਸਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਰੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਇਲਾਜ ਲਈ ਅਫ਼ੀਮ ਦੀ ਖੇਤੀ ਕਰਦਾ ਸੀ।
ਪੁੱਤ ਦੇ ਇਲਾਜ ਲਈ ਕੀਤੀ ਸੀ ਅਫ਼ੀਮ ਦੀ ਖੇਤੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ - punjab police
ਪਟਿਆਲਾ ਜ਼ਿਲ੍ਹੇ ਦੇ ਸਮਾਣਾ 'ਚ ਪੈਂਦੇ ਪਿੰਡ ਸਾਧਮਾਜਰਾ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਹੈ। ਇਥੇ ਪੁਲਿਸ ਨੇ ਇੱਕ ਕਿਸਾਨ ਨੂੰ ਅਫ਼ੀਮ ਦੀ ਖੇਤੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਕਿਸਾਨ ਆਪਣੇ ਇਲਾਜ਼ ਲਈ ਅਫ਼ੀਮ ਦੀ ਖੇਤੀ ਕਰਦਾ ਸੀ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਕਾਫ਼ੀ ਰੋਸ ਹੈ।
ਪਿੰਡਵਾਸੀਆਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕਿਸਾਨ ਸੁਖਪਾਲ ਸਿੰਘ ਵਾਸੀ ਸਾਧ ਮਾਜਰਾ ਆਪਣੇ ਘਰ ਦੇ ਬਾਹਰ ਖੁੱਦ ਦੀ ਜ਼ਮੀਨ ਨਾ ਹੋਣ ਕਰਕੇ ਸ਼ਾਮਲਾਟ ਦੀ ਥੋੜੀ ਜਿਹੀ ਜ਼ਮੀਨ ਵਿੱਚ ਖਾਣ ਪੀਣ ਦੀਆਂ ਸਬਜ਼ੀਆਂ ਉਗਾਉਂਦਾ ਸੀ। ਕੁਝ ਸਮਾਂ ਪਹਿਲਾਂ ਉਸ ਨੂੰ ਦਿਲ ਦੀ ਬੀਮਾਰੀ ਹੋ ਗਈ ਅਤੇ ਹਾਰਟ ਅਟੈਕ ਆਉਣ ਤੋਂ ਬਾਅਦ ਮਹਿੰਗਾ ਇਲਾਜ ਹੋਣ ਕਾਰਨ ਉਹ ਇਲਾਜ਼ ਨਹੀਂ ਕਰਵਾ ਸਕੀਆ। ਇਸ ਲਈ ਉਸ ਨੇ ਸਬਜੀਆਂ ਵਿਚਾਲੇ ਥੋੜੀ ਜਿਹੀ ਥਾਂ ਵਿੱਚ ਡੋਡਿਆਂ ਦੀ ਖੇਤੀ ਕੀਤੀ। ਜਦ ਪੁਲਿਸ ਨੂੰ ਪਤਾ ਲਗਾ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਕਿਸਾਨ ਦੇ ਪਰਿਵਾਰ ਨੇ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਨਾਲ ਕਮਾਈ ਕਰਨ ਵਾਲੇ ਵੱਡੇ-ਵੱਡੇ ਲੋਕਾਂ ਨੂੰ ਛੱਡ ਦਿੰਦੀ ਹੈ ਅਤੇ ਗਰੀਬ ਲੋਕਾਂ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ ਜੋ ਕਿ ਗਲ਼ਤ ਹੈ। ਸਰਕਾਰ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।