ਪੰਜਾਬ

punjab

ETV Bharat / city

ਭਿਆਨਕ ਹਾਦਸੇ 'ਚ ਸਾਬਕਾ ਫੌਜੀ ਦੀ ਮੌਤ - Motorcycle

ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ (Government Rajindra Hospital) ਦੇ ਬਾਹਰ ਮੇਨ ਹਾਈਵੇ ਉਤੇ ਇਕ ਮੋਟਰਸਾਈਕਲ (Motorcycle) ਸਵਾਰ ਤੇ ਟਿੱਪਰ ਵਿਚਕਾਰ ਭਿਆਨਕ ਟੱਕਰ ਹੋ ਗਈ ਹੈ।ਇਸ ਦੌਰਾਨ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਈ ਹੈ।

ਭਿਆਨਕ ਹਾਦਸੇ 'ਚ ਸਾਬਕਾ ਫੌਜੀ ਦੀ ਮੌਤ
ਭਿਆਨਕ ਹਾਦਸੇ 'ਚ ਸਾਬਕਾ ਫੌਜੀ ਦੀ ਮੌਤ

By

Published : Nov 15, 2021, 10:46 AM IST

ਪਟਿਆਲਾ:ਸਰਕਾਰੀ ਰਾਜਿੰਦਰਾ ਹਸਪਤਾਲ (Government Rajindra Hospital) ਦੇ ਬਾਹਰ ਮੇਨ ਹਾਈਵੇ ਤੇ ਵਾਪਰਿਆ ਦਰਦਨਾਕ ਹਾਦਸਾ ਮੋਟਰਸਾਈਕਲ (Motorcycle) ਸਵਾਰ ਅਤੇ ਟਿੱਪਰ ਦੇ ਵਿਚਕਾਰ ਭਿਆਨਕ ਟੱਕਰ ਹੋਈ । ਜਿਸ ਵਿੱਚ ਮੋਟਰਸਾਈਕਲ ਸਵਾਰ ਸਾਬਕਾ ਫੋਜੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਪਰ ਦੂਜੇ ਪਾਸੇ ਟਿੱਪਰ ਚਲਾਉਣ ਵਾਲਾ ਡਰਾਈਵਰ ਮੌਕੇ ਤੋਂ ਹੋਇਆ ਫਰਾਰ ਹੋ ਗਿਆ ਹੈ।

ਭਿਆਨਕ ਹਾਦਸੇ 'ਚ ਸਾਬਕਾ ਫੌਜੀ ਦੀ ਮੌਤ

ਮ੍ਰਿਤਕ ਸਾਬਕਾ ਫੋਜੀ ਦੇ ਬੇਟੇ ਦਾ ਕਹਿਣਾ ਹੈ ਕਿ ਸਾਨੂੰ ਹਾਦਸੇ ਦੀ ਸੂਚਨਾ ਮਿਲਦੇ ਸਾਰੀ ਆ ਕੇ ਵੇਖਿਆ ਟਿੱਪਰ ਚਾਲਕ ਮੌਕੇ ਉਤੋਂ ਫਰਾਰ ਹੋ ਗਿਆ ਸੀ।ਉਨ੍ਹਾਂ ਦੱਸਿਆ ਹੈ ਕਿ ਮੇਰੇ ਪਿਤਾ ਜੀ ਦੁਕਾਨ ਤੇ ਕੰਮ ਕਰਦੇ ਹਨ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ।

ਉਥੇ ਹੀ ਮੌਕੇ ਦੇ ਗਵਾਹ ਨੇ ਦੱਸਿਆ ਕਿ ਸਾਰੀ ਗ਼ਲਤੀ ਟਿੱਪਰ ਡਰਾਈਵਰ ਦੀ ਸੀ। ਤੇਜ਼ ਰਫਤਾਰ ਨਾਲ ਉਸ ਨੇ ਪਹਿਲਾਂ ਮੋਟਰਸਾਈਕਲ ਸਵਾਰ ਸਾਬਕਾ ਫੋਜੀ ਨੂੰ ਥੱਲੇ ਕੁਚਲਿਆ ਅਤੇ ਉਸ ਤੋਂ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਉਥੇ ਹੀ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਮੁਲਜ਼ਮ ਖਿਲਾਫ ਬਣਦੀ ਕਾਰਵਾਈ ਹੋਵੇਗੀ।

ਇਹ ਵੀ ਪੜੋ:ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਕੀਤੀ ਇਹ ਅਨੋਖੀ ਅਪੀਲ

ABOUT THE AUTHOR

...view details