ਪੰਜਾਬ

punjab

By

Published : Jun 11, 2019, 11:14 AM IST

ETV Bharat / city

ਡਾ. ਧਰਮਵੀਰ ਗਾਂਧੀ ਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਵਿਜੇ ਇੰਦਰ ਸਿੰਗਲਾ ਤੋਂ ਮੰਗਿਆ ਅਸਤੀਫਾ

ਡਾ. ਧਰਮਵੀਰ ਗਾਂਧੀ ਵੱਲੋਂ ਫ਼ਤਿਹਵੀਰ ਦੀ ਮੌਤ ਉਪਰ ਡੂੰਘਾ ਦੁੱਖ ਜਤਾਉਂਦੇ ਹੋਏ, ਕੈਬਿਨੇਟ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸੰਗਰੂਰ ਡੀ. ਸੀ ਦਾ ਮੰਗਿਆ ਅਸਤੀਫ਼ਾ।

ਡਾ. ਧਰਮਵੀਰ ਗਾਂਧੀ

ਪਟਿਆਲਾ:ਸਾਬਕਾ ਐੱਮਪੀ ਡਾ. ਧਰਮਵੀਰ ਗਾਂਧੀ ਵੱਲੋਂ ਫ਼ਤਿਹਵੀਰ ਦੀ ਮੌਤ ਦਾ ਪ੍ਰਸਾਸ਼ਨ ਨੂੰ ਇਸ ਦਾ ਜ਼ਿੰਮੇਵਾਰ ਦੱਸਦੇ ਹੋਇਆ ਉੱਚ ਕੋਟੀ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਬਿਨੇਟ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।

ਡਾ. ਧਰਮਵੀਰ ਗਾਂਧੀ

ਉਨ੍ਹਾਂ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ, ਇੰਨੀਆਂ ਤਕਨੀਕਾਂ ਹੋਣ ਦਾ ਬਾਵਜੂਦ ਵੀ ਮਾਸੂਮ ਫ਼ਤਿਹਵੀਰ 6 ਦਿਨ ਬੋਰਵੈਲ ਵਿੱਚ ਫ਼ਸਿਆ ਰਿਹਾ। ਸਰਕਾਰ ਨੂੰ ਪਤਾ ਸੀ ਜਦੋਂ ਐੱਨ.ਡੀ.ਆਰ.ਐੱਫ ਕੋਲ 90 ਫੁੱਟ ਤੋਂ ਵੱਧ ਦਾ ਕੋਈ ਤਰੁਜ਼ਰਬਾ ਨਹੀਂ ਤਾਂ ਆਰਮੀ ਪਹਿਲਾ ਕਿਉਂ ਨਹੀਂ ਮੰਗਾਈ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੱਚੇ ਦੀ ਮੌਤ ਪਹਿਲਾ ਹੀ ਹੋ ਚੁੱਕੀ ਸੀ, ਕਿਉਂਕਿ ਵੱਧ ਤੋਂ ਵੱਧ ਬੱਚਾ 3 ਦਿਨ ਜਿੰਦਾ ਰਹਿ ਸਕਦਾ ਹੈ।

ABOUT THE AUTHOR

...view details