ਪੰਜਾਬ

punjab

ETV Bharat / city

ਸਰਕਾਰੀ ਬੱਸਾਂ ਵਿੱਚੋ ਹੋ ਰਿਹਾ ਡੀਜ਼ਲ ਚੋਰੀ - ਬੱਸਾਂ 'ਚੋਂ ਤੇਲ ਚੋਰੀ

ਸ਼ਾਹੀ ਸ਼ਹਿਰ ਤੋਂ ਸਰਕਾਰੀ ਬੱਸਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ ਜਿਸ ਤੋਂ ਨਹੀਂ ਲੱਗਦਾ ਕਿ ਸਰਕਾਰੀ ਡੀਜ਼ਲ ਚੋਰੀ ਕਰਨ ਵਾਲਿਆਂ ਨੂੰ ਕਿਸੇ ਦਾ ਡਰ ਹੈ। ਪਟਿਆਲਾ 'ਚ ਪੀਆਰਟੀਸੀ (PRTC) ਬੱਸਾਂ 'ਚੋਂ ਤੇਲ ਚੋਰੀ ਹੋਣ ਦੀਆਂ ਖ਼ਬਰਾ ਆ ਰਹੀਆਂ ਹਨ।

ਸਰਕਾਰੀ ਬੱਸਾਂ ਵਿੱਚੋ ਹੋ ਰਿਹਾ ਡੀਜ਼ਲ ਚੋਰੀ
ਸਰਕਾਰੀ ਬੱਸਾਂ ਵਿੱਚੋ ਹੋ ਰਿਹਾ ਡੀਜ਼ਲ ਚੋਰੀ

By

Published : Mar 24, 2022, 7:15 PM IST

ਪਟਿਆਲਾ: ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ।

ਪਰ ਇਸ ਦੇ ਬਾਵਜੂਦ ਭ੍ਰਿਸ਼ਟਾਚਾਰ ਜ਼ੋਰਾਂ 'ਤੇ ਹੈ। ਕੁਝ ਸਮੇਂ ਵਿੱਚ ਇਸ ਨੰਬਰ ਉਤੇ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਆਈਆਂ ਹਨ। ਪਟਿਆਲਾ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਸਰਕਾਰੀ ਬੱਸਾਂ ਦਾ ਤੇਲ ਚੋਰੀ ਕਰ ਕੇ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ। ਇਹ ਤਸਵੀਰਾਂ ਕਾਫੀ ਹੈਰਾਨ ਕਰਨ ਵਾਲੀਆਂ ਹਨ ਕਿ ਸਰਕਾਰੀ ਬੱਸਾਂ ਵਿਚੋਂ ਤੇਲ ਚੋਰੀ ਕੀਤਾ ਜਾ ਰਿਹਾ ਹੈ।

ਸ਼ਾਹੀ ਸ਼ਹਿਰ ਤੋਂ ਸਰਕਾਰੀ ਬੱਸਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ ਜਿਸ ਤੋਂ ਨਹੀਂ ਲੱਗਦਾ ਕਿ ਸਰਕਾਰੀ ਡੀਜ਼ਲ ਚੋਰੀ ਕਰਨ ਵਾਲਿਆਂ ਨੂੰ ਕਿਸੇ ਦਾ ਡਰ ਹੈ। ਚੋਰਾਂ ਨੂੰ ਕਿਸੇ ਅਫ਼ਸਰ ਜਾਂ ਕਾਨੂੰਨ ਦਾ ਖੌਫ਼ ਨਹੀਂ ਹੈ। ਇਸ ਨਾਲ ਸਰਕਾਰੀ ਖਜ਼ਾਨੇ ਨੂੰ ਸ਼ਰੇਆਮ ਚੂਨਾ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੀਆਰਟੀਸੀ (PRTC) ਦੀਆਂ ਇਹ ਗੱਡੀਆਂ ਕਿਲੋਮੀਟਰ ਸਕੀਮ ਅਧੀਨ ਹਨ ਪਰ ਇਨ੍ਹਾਂ ਨੂੰ ਡੀਜ਼ਲ ਪੀਆਰਟੀਸੀ (PRTC) ਮਹਿਕਮੇ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ ਤੇ ਉਨ੍ਹਾਂ ਕੋਲ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆ ਰਹੀਆਂ ਹਨ। ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜੇ ਜਾਂਚ ਵਿੱਚ ਇਹ ਦੋਸ਼ੀ ਪਾਏ ਗਏ ਤਾਂ ਇਨ੍ਹਾਂ ਦਾ ਠੇਕਾ ਰੱਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ:-ਪੰਜਾਬ ਸਰਕਾਰ ਦਾ ਧੀਆਂ ਲਈ ਵੱਡਾ ਤੋਹਫਾ

ABOUT THE AUTHOR

...view details