ਪਟਿਆਲਾ: ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ 43ਵੇਂ ਪੈਦਲ ਨੈਣਾਂ ਦੇਵੀ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੇ ਜੱਥੇ ਨੂੰ ਪ੍ਰਾਚੀਨ ਦੁਰਗਾ ਮਾਤਾ ਮੰਦਿਰ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਧਰਮਸੋਤ ਨੇ ਸੁਖਬੀਰ ਬਾਦਲ ਵੱਲੋਂ ਚੋਣ ਵਾਅਦਿਆਂ ਦੀ ਲਗਾਈ ਝੜੀ ‘ਤੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ 10 ਸਾਲ ਰਾਜ ਕਰਕੇ ਹੁਣ ਉਹ ਦੁਬਾਰੇ ਸੱਤਾ ਦੇ ਵਿੱਚ ਆਉਣ ਦੇ ਸੁਪਨੇ ਲੈ ਰਹੇ ਹਨ। ਧਰਮਸੋਤ ਨੇ ਕਿਹਾ ਕਿ ਸਾਰਾ ਪਰਿਵਾਰ ਆਪੇ ਹੀ ਅਹੁਦੇ ਲੈਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਸੁਖਬੀਰ ਬਾਦਲ ਉਪ ਮੁੱਖ ਮੰਤਰੀ ਅਤੇ ਲੋਕ ਹੁਣ ਇਨ੍ਹਾਂ ਦੀਆਂ ਸਾਰੀਆਂ ਚਾਲਾਂ ਨੂੰ ਜਾਣ ਚੁੱਕੇ ਹਨ।
ਵਿਰਾਸਤੀ ਸ਼ਹਿਰ ਨਾਭਾ ਜੋ ਕਿ ਮਿੰਨੀ ਕਾਸ਼ੀ ਦੇ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੋਂ ਦੇ ਲੋਕ ਹਰ ਧਾਰਮਿਕ ਕੰਮਾਂ ਵਿੱਚ ਮੋਹਰੀ ਵਿਖਾਈ ਦਿੰਦੇ ਹਨ। ਪਿਛਲੇ 43 ਸਾਲਾਂ ਤੋਂ ਲਗਾਤਾਰ ਮਾਂ ਨੈਣਾ ਦੇਵੀ ਦੇ ਭਵਨ ਵਿਖੇ ਪੈਦਲ ਯਾਤਰਾ ਕਰਕੇ ਮੱਥਾ ਟੇਕਦੇ ਹੁੰਦੇ ਹਨ। ਇਸਦੇ ਚੱਲਦੇ ਹੀ 43ਵੀਂ ਯਾਤਰਾ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਝੰਡੀ ਵਿਖਾ ਕੇ ਪੈਦਲ ਯਾਤਰੀਆਂ ਨੂੰ ਰਵਾਨਾ ਕੀਤਾ।