ਪਟਿਆਲਾ:ਜ਼ਿਲ੍ਹੇ ਦੇ ਬੱਸ ਸਟੈਂਡ (Patiala bus stand) ਤੇ ਪੰਜਾਬ ਪੁਲਿਸ ਦੀ ਭਰਤੀ (Recruitment of Punjab Police) ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ ਕੀਤੀ ਗਈ। ਕਾਂਸਟੇਬਲ ਦੀ ਭਰਤੀ ਨਾ ਹੋਣ ਦੇ ਰੋਸ ਵਜੋ ਪ੍ਰਦਰਸਨਕਾਰੀਆਂ ਵੱਲੋਂ ਸੜਕ ਕੀਤੀ ਜਾਮ ਕੀਤੀ ਗਈ। ਇਸਦੇ ਨਾਲ ਹੀ ਪ੍ਰਦਰਸਨਕਾਰੀਆਂ ਨੇ ਰਿਸ਼ਵਤ ਮੰਗਣ ਦੇ ਵੀ ਆਰੋਪ ਲਗਾਏ ਹਨ।
ਦੱਸ ਦੇਈਏ ਕਿ ਪੰਜਾਬ ਪੁਲਿਸ ਦੀ ਭਰਤੀ ਲਈ ਕਾਂਸਟੇਬਲ ਦਾ ਪੇਪਰ (Constable's paper) ਵੱਡੀ ਗਿਣਤੀ ਵਿੱਚ ਲੜਕੇ ਅਤੇ ਲੜਕੀਆਂ ਨੇ ਦਿੱਤਾ ਸੀ। ਪੇਪਰ ਦੇਣ ਵਾਲੇ ਲੜਕੇ ਲੜਕੀਆਂ ਨੇ ਅੱਜ ਰੋੜ ਜਾਮ ਕਰਕੇ ਸਰਕਾਰ ਵਿਰੋਧ ਪ੍ਰਦਰਸਨ ਕੀਤਾ।
ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਭੇਦ ਭਾਵ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਭਰਤੀ ਵਿੱਚ ਰਿਸ਼ਵਤ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਕਾਂਸਟੇਬਲ ਦੀ ਪ੍ਰੀਖਿਆ ਵਿੱਚੋਂ ਨੰਬਰ ਵੱਧ ਆਏ ਹਨ, ਪਰ ਸਾਨੂੰ ਸਲੈਕਟ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਡੇ ਤੋਂ ਘੱਟ ਨੰਬਰ ਵਾਲੇ ਵਿਅਕਤੀਆਂ ਨੂੰ ਚੁਣ ਲਿਆ ਗਿਆ ਹੈ।