ਪਟਿਆਲਾ: ਰਾਜਪੁਰਾ ਦੇ ਪਿੰਡ ਆਲਮਪੁਰ ਵਿੱਚ ਸਰਪੰਚੀ ਨੂੰ ਲੈ ਕੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਮੌਜੂਦਾ ਸਰਪੰਚ ਹਰਚੰਦ ਸਿੰਘ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਪਟਿਆਲਾ ਪ੍ਰਸ਼ਾਸਨ ਦੇ ਖਿਲਾਫ਼ ਮਿੰਨੀ ਸਕੱਤਰੇਤ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।
ਕਾਂਗਰਸੀ ਸਰਪੰਚ ਆਪਣੀ ਹੀ ਸਰਕਾਰ ਦੇ ਹੋਇਆ ਖਿਲਾਫ਼
ਸਰਪੰਚੀ ਨੂੰ ਲੈ ਕੇ ਰਾਜਪੁਰਾ ਦੇ ਪਿੰਡ ਆਲਮਪੁਰ 'ਚ ਆਪਣੀ ਹੀ ਸਰਕਾਰ ਦੇ ਖਿਲਾਫ਼ ਕਾਂਗਰਸੀ ਸਰਪੰਚ ਨੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ 'ਤੇ ਝੂਠੀ ਦਰਖ਼ਾਸਤ ਦੇ ਕੇ ਸਰਪੰਚੀ ਦੀ ਸੀਟ ਖੋਹਣ ਦਾ ਇਲਜ਼ਾਮ ਲਗਾਇਆ।
ਫ਼ੋਟੋ
ਸਰਪੰਚ ਨੇ ਕਿਹਾ ਉਹ ਸਿਰਕੀ ਜਾਤ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਸਰਪੰਚੀ ਵੋਟਾਂ ਦੌਰਾਨ ਅਕਾਲੀ ਉਮੀਦਵਾਰ ਨੂੰ ਹਰਾਇਆ ਸੀ। ਹੁਣ ਅਕਾਲੀ ਉਮੀਦਵਾਰ ਝੂਠੀ ਦਰਖ਼ਾਸਤ ਦੇ ਕੇ ਸਰਪੰਚੀ ਦੀ ਸੀਟ ਖੋਹਣਾ ਚਾਹੁੰਦਾ ਹੈ। ਸਰਪੰਚ ਨੇ ਕਿਹਾ ਕਿ ਮੇਰੇ ਉੱਪਰ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਹਨ।
ਉਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਦੀ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਨਾਲ ਨੇੜਤਾ ਹੋਣ ਕਾਰਨ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾ। ਸਰਪੰਚ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਇਨਸਾਫ਼ ਲਈ ਭਟਕ ਰਹੇ ਹਨ ਪਰ ਆਪਣੀ ਸਰਕਾਰ ਹੀ ਗੱਲ ਨਹੀਂ ਸੁਣ ਰਹੀ।