ਪੰਜਾਬ

punjab

ETV Bharat / city

ਨਸ਼ੇ ਸਣੇ ਕਾਬੂ ਮਹਿਲਾ ਪੁਲਿਸ ਮੁਲਾਜ਼ਮ ਦੇ ਮਾਮਲੇ 'ਚ ਚੰਦੂਮਾਜਰਾ ਨੇ ਕੈਪਟਨ ਸਰਕਾਰ ਨੂੰ ਘੇਰਿਆ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਕਲੀ ਮਹਿਲਾ ਇਸ ਨਸ਼ੇ ਦੇ ਧੰਦੇ ਵਿੱਚ ਕਿਵੇਂ ਲੁਪਤ ਹੋ ਸਕਦੀ ਹੈ, ਇਸਦੇ ਪਿੱਛੇ ਸਿਆਸੀ ਲੀਡਰਾਂ ਦੇ ਹੋਣ ਦੀ ਉਮੀਦ ਹੈ।

ਫ਼ੋਟੋ।

By

Published : Oct 31, 2019, 1:58 AM IST

ਪਟਿਆਲਾ: ਤਰਨਤਾਰਨ ਦੇ ਪੱਟੀ ਪੁਲਿਸ ਵੱਲੋਂ ਇੱਕ ਮਹਿਲਾ ਪੁਲਿਸ ਅਧਿਕਾਰੀ ਨੂੰ ਨਸ਼ੇ ਦੇ ਨਾਲ ਗ੍ਰਿਫਤਾਰ ਕਰਨ ਦਾ ਮਾਮਲਾ ਸਿਆਸਤ ਵਿੱਚ ਵੀ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਕ ਇੱਕਲੀ ਅੋਰਤ ਇਸ ਨਸ਼ੇ ਦੇ ਧੰਦੇ ਵਿੱਚ ਕਿਵੇਂ ਲੁਪਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸਦੇ ਪਿੱਛੇ ਸਿਆਸੀ ਲੀਡਰਾਂ ਦੇ ਹੋਣ ਦੀ ਵੀ ਉਮੀਦ ਹੈ। ਚੰਦੂਮਾਜਰਾ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਮਾਮਲੇ ਦੀ ਜਾਂਚ ਨਹੀਂ ਹੋਈ ਤਾਂ ਅਕਾਲੀ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ।

ਵੀਡੀਓ

ਕਰਤਾਰਪੁਰ ਲਾਂਘੇ ਬਾਰੇ ਚੰਦੂਮਾਜਰਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਜੇ ਸਾਰੇ ਇਕੱਠੇ ਮਣਾਉਂਦੇ ਤਾਂ ਬਹੁਤ ਹੋਰ ਵੀ ਵਧੀਆ ਹੁੰਦਾ। ਇਸ ਤੋਂ ਬਾਅਦ ਵੀ ਜੇ ਕੋਈ ਇਸ ਨੂੰ ਅਲੱਗ ਤਰੀਕੇ ਨਾਲ ਮਿਲਾਉਣਾ ਚਾਹੁੰਦਾ ਹੈ ਤਾਂ ਅਕਾਲ ਤਖ਼ਤ ਸਾਹਿਬ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ।

ਹਰਿਆਣਾ ਵਿਧਾਨ ਸਭਾ ਚੋਣਾਂ ਦੀ ਜਿੱਤ ਨੂੰ ਦਾਅਵਾ ਕਰਨ ਵਾਲੀ ਅਕਾਲੀ ਦਲ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲੀ। ਇਸ 'ਤੇ ਚੰਦੂਮਾਜਰਾ ਨੇ ਬੇਤੁਕਾ ਜਵਾਬ ਦਿੰਦੇ ਹੋਏ ਕਿਹਾ ਕਿ ਅਕਾਲੀ ਚੋਂਣ ਜਿੱਤਣ ਵਾਸਤੇ ਖੜ੍ਹੇ ਨਹੀਂ ਹੋਏ ਸਨ ਉਹ ਤਾਂ ਕਾਂਗਰਸ ਸੱਤਾ 'ਚ ਨਾ ਆ ਸਕੇ ਇਸ ਲਈ ਖੜ੍ਹੇ ਹੋਏ ਸਨ।

ABOUT THE AUTHOR

...view details