ਪੰਜਾਬ

punjab

ETV Bharat / city

ਮੁੱਖ ਮੰਤਰੀ ਦਾ ਸ਼ਹਿਰ ਕਰ ਰਿਹੈ ਇਕ ਹੋਰ 'ਫ਼ਤਿਹਵੀਰ' ਦੀ ਉਡੀਕ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਵੀ ਪਟਿਆਲਾ ਦੇ ਪਿੰਡ ਭੁਨਰਹੇੜੀ ਬਲਾਕ 'ਚ ਬੋਰਵੈਲ ਖੁੱਲ੍ਹੇ ਪਏ ਹਨ। ਅਜੇ ਪ੍ਰਸ਼ਾਸਨ ਵਲੋਂ ਵਰਤੀ ਜਾ ਰਹੀ ਲਾਪਰਵਾਹੀ।

Borewell open In Village,Patiala

By

Published : Jun 13, 2019, 6:58 AM IST

ਪਟਿਆਲਾ: ਬੀਤੇ ਦਿਨੀਂ ਪ੍ਰਸਾਸ਼ਨ ਦੀਆਂ ਲਾਪਰਵਾਹੀਆਂ ਕਰਕੇ 2 ਸਾਲ ਦੇ ਮਾਸੂਮ ਫ਼ਤਹਿਵੀਰ ਦੀ ਹੋਈ ਮੌਤ ਤੋਂ ਹਜੇ ਵੀ ਪਟਿਆਲਾ ਪ੍ਰਸਾਸ਼ਨ ਨੇ ਸਬਕ ਨਹੀਂ ਲਿਆ। ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਵੀ ਬੋਰਵੈਲ ਉਸੇ ਤਰ੍ਹਾਂ ਖੁੱਲ੍ਹੇ ਪਏ ਹਨ।

ਵੇਖੋ ਵੀਡੀਓ
ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ ਪੰਜਾਬ ਦੇ ਸਾਰੇ ਖੁੱਲ੍ਹੇ ਬੋਰਵੈਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਭਾਵੇ ਪ੍ਰਸਾਸ਼ਨ ਵੱਲੋਂ 45 ਬੋਰਵੈਲ ਬੰਦ ਕਰਨ ਦੇ ਦਾਅਵੇ ਕੀਤੇ ਗਏ ਪਰ ਪਟਿਆਲਾ ਦੇ ਭੁਨਰਹੇੜੀ ਬਲਾਕ ਵਿੱਚ ਖੁੱਲ੍ਹਾ ਬੋਰਵੈਲ ਕਿਸੇ ਹੋਰ 'ਫਤਿਹਵੀਰ' ਨੂੰ ਉਡੀਕ ਰਿਹਾ ਹੈ। ਜ਼ਿਕਰਯੋਗ ਹੈ ਕਿ ਜਾਣਕਾਰੀ ਲਈ ਦੱਸ ਦਈਏ ਬੀਤੇ ਦਿਨੀਂ 2 ਸਾਲ ਦੇ ਮਾਸੂਮ ਦੀ ਬੋਰਵੈਲ ਵਿੱਚ ਡਿੱਗਣ ਕਰਕੇ ਮੌਤ ਹੋ ਗਈ ਸੀ ਜਿਸ ਦਾ ਮੁੱਖ ਕਾਰਨ ਪ੍ਰਸਾਸ਼ਨ ਵੱਲੋਂ ਸਹੀ ਸਮੇਂ ਉਸ ਨੂੰ ਨਾ ਕੱਢਿਆ ਜਾਣਾ ਰਿਹਾ ਪਰ ਪ੍ਰਸਾਸ਼ਨ ਨੇ ਉਸ ਤੋਂ ਸ਼ਾਇਦ ਅਜੇ ਵੀ ਕੋਈ ਸਬਕ ਨਹੀਂ ਲਿਆ।ਇਸ ਤੋਂ ਪ੍ਰਸਾਸ਼ਨ 'ਤੇ ਸਵਾਲ ਖੜੇ ਹੁੰਦੇ ਹਨ ਕਿ ਪ੍ਰਸਾਸ਼ਨ ਲੋਕਾਂ ਦੀਆਂ ਜਿੰਦਗੀਆਂ ਨੂੰ ਲੈ ਕੇ ਬਿੱਲਕੁੱਲ ਵੀ ਸੰਜ਼ੀਦਾ ਨਹੀਂ ਹੈ? ਕੀ ਮੁੱਖ ਮੰਤਰੀ ਦੇ ਹੁਕਮ ਸਿਰਫ਼ ਕਾਗਜ਼ੀ ਕਾਰਵਾਈਆਂ ਤੱਕ ਹੀ ਸੀਮਤ ਹੁੰਦੇ ਹਨ?

ABOUT THE AUTHOR

...view details