ਪੰਜਾਬ

punjab

ETV Bharat / city

ਜੇਲ੍ਹ ’ਚ ਬੰਦ ਮਜੀਠੀਆ ਨੂੰ ਮਿਲੀ Z+ ਸੁਰੱਖਿਆ - ਜੇਲ੍ਹ ’ਚ ਬੰਦ ਮਜੀਠੀਆ

ਡਰੱਗਜ਼ ਤਸਕਰਾਂ ਨੂੰ ਪਨਾਹ ਦੇਣ ਦੇ ਇਲਜ਼ਾਮ (giving shelter to drug smuggler)ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੈਡ ਪਲੱਸ ਸਕਿਓਰਟੀ ਦਿੱਤੀ ਗਈ (Bikram Majithia gets Z + security)ਹੈ। ਉਨ੍ਹਾਂ ਨੂੰ ਇਹ ਸਕਿਓਰਟੀ ਜੇਲ੍ਹ ਵਿੱਚ ਵੀ ਮਿਲੇਗੀ।

ਮਜੀਠੀਆ ਨੂੰ ਜੈਡ ਪਲੱਸ ਸਕਿਓਰਟੀ
ਮਜੀਠੀਆ ਨੂੰ ਜੈਡ ਪਲੱਸ ਸਕਿਓਰਟੀ

By

Published : Mar 25, 2022, 1:28 PM IST

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਸਰਕਾਰ ਨੇ ਜੈਡ ਸਕਿਓਰਟੀ ਮੁਹੱਈਆ ਕਰਵਾਈ (Bikram Majithia gets Z + security) ਹੈ। ਮਜੀਠੀਆ ਇਸ ਵੇਲੇ ਡਰੱਗਜ਼ ਤਸਕਰਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਵਿੱਚ ਨਿਆਇਕ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਹਨ। ਉਨ੍ਹਾਂ ਨੂੰ ਜੈਡ ਸਕਿਓਰਟੀ ਜੇਲ੍ਹ ਵਿੱਚ ਵੀ ਮੁਹੱਈਆ ਕਰਵਾਈ ਜਾਵੇਗੀ।

ਇਸ ਬਾਰੇ ਪਟਿਆਲਾ ਕੇਂਦਰੀ ਜੇਲ੍ਹ ਦੇ ਜੇਲ੍ਹ ਸੁਪਰਡੰਟ ਸ਼ਿਵਰਾਜ ਸਿੰਘ ਆਨੰਦ ਨੇ ਮੀਡੀਆ ਨੂੰ ਦੱਸਿਆ (jail supdt told media)ਕਿ ਏਡੀਜੀਪੀ ਜੇਲ੍ਹਾਂ ਦਾ ਹੁਕਮ ਪ੍ਰਾਪਤ ਹੋਇਆ ਹੈ ਕਿ ਮਜੀਠੀਆ ਦੀ ਜਾਨ ਨੂੰ ਖਰਤਾ ਹੈ ਤੇ ਇਸੇ ਕਾਰਨ ਉਨ੍ਹਾਂ ਦੀ ਸੁਰੱਖਿਆ ਪੁਖ਼ਤਾ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਮਜੀਠੀਆ ਨੂੰ ਪਹਿਲਾਂ ਹੀ ਜੈਡ ਪਲੱਸ ਸੁਰੱਖਿਆ ਮਿਲੀ ਹੋਈ ਹੈ ਤੇ ਉਹ ਜਦੋਂ ਤੱਕ ਜੇਲ੍ਹ ਵਿੱਚ ਹਨ, ਉਨ੍ਹਾਂ ਦੀ ਸੁਰੱਖਿਆ ਦਾ ਜਿੰਮਾ ਜੇਲ੍ਹ ਪ੍ਰਸ਼ਾਸਨ ਦਾ ਹੈ।

ਮਜੀਠੀਆ ਨੂੰ ਜੈਡ ਪਲੱਸ ਸਕਿਓਰਟੀ

ਸ਼੍ਰੀ ਆਨੰਦ ਨੇ ਇਹ ਵੀ ਦੱਸਿਆ ਕਿ ਮਜੀਠੀਆ ਨੂੰ ਅਦਾਲਤ ਵਿੱਚ ਪੇਸ਼ੀ ਲਈ ਜਾਣ ਵੇਲੇ ਜੈਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਉਂਜ ਫਿਲਹਾਲ ਉਨ੍ਹਾਂ ਦੀ ਪੇਸ਼ੀ ਇਸ ਵਾਰ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਹੈ ਪਰ ਜੇਲ੍ਹ ਵਿੱਚ ਉਨ੍ਹਾਂ ਦੀ ਸੁਰੱਖਿਆ ਦੇ ਪੁਖਤਾ ਇੰਤਜਾਮ ਕਰ ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਚੰਨੀ ਸਰਕਾਰ ਵੇਲੇ ਮਜੀਠੀਆ ਨੂੰ ਇੱਕ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਸੀ ਤੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਅਜੇ ਤੱਕ ਜਮਾਨਤ ਨਹੀਂ ਮਿਲੀ ਹੈ ਤੇ ਉਹ ਪਟਿਆਲਾ ਜੇਲ੍ਹ ਵਿੱਚ ਨਿਆਇਕ ਹਿਰਾਸਤ ਵਿੱਚ ਨਜ਼ਰਬੰਦ (majithia is confined in patiala jail) ਹਨ।

ਇਹ ਵੀ ਪੜ੍ਹੋ:ਸੀਐੱਮ ਮਾਨ ਦੀ ਕੇਂਦਰ ਕੋਲੋਂ ਸਪੈਸ਼ਲ ਪੈਕੇਜ ਦੀ ਮੰਗ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ’ਤੇ 'ਆਪ'

ABOUT THE AUTHOR

...view details