ਪਟਿਆਲਾ:ਪਟਿਆਲਾ ਦੇ ਅਰਬਨ ਅਸਟੇਟ ਫੇਸ-2 (Urban Estate Phase-2) ਦੇ ਵਿਚ ਭਰਾ ਨੂੰ ਲੈਣ ਜਾ ਰਹੇ ਨੌਜਵਾਨ ਦੇ ਉੱਪਰ 5 ਤੋਂ 7 ਵਿਅਕਤੀਆਂ ਨੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਇਸ ਕੀਤੇ ਗਏ ਹਮਲੇ ਦੇ ਵਿੱਚ ਜਖਮੀ ਨੌਜਵਾਨ ਨੇ ਦੋਸ਼ੀਆਂ ਵੱਲੋਂ ਉਸ ਦਾ ਕੰਨ ਵੱਢਣ ਦਾ ਦੋਸ਼ ਲਗਾਇਆ ਹੈ (Injured boy alleged that attackers hit him with sharp edged weapon) । ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਕੁੱਟਮਾਰ ਕਰਨ ਮਗਰੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਘਟਨਾ ਵਾਲੀ ਥਾਂ ਦੇ ਆਸਪਾਸ ਮੌਜੂਦ ਵਿਅਕਤੀਆਂ ਨੇ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ। ਨੌਜਵਾਨ ਦੇ ਪਿਤਾ ਨੇ ਪੁਲਿਸ ਦੇ ਉੱਪਰ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਤੇ ਕਿਹਾ ਕਿ ਕਾਰਵਾਈ ਕਰਨ ਤੋਂ ਪੁਲਿਸ ਨੇ ਇਨਕਾਰ ਕਰ ਦਿੱਤਾ ਹੈ ਲੇਕਿਨ ਦੂਜੇ ਪਾਸੇ ਅਰਬਨ ਅਸਟੇਟ ਥਾਣਾ ਪੁਲਿਸ ਵੱਲੋਂ 2 ਦੋਸ਼ੀਆਂ ਗਿਰਫ਼ਤਾਰ ਕਰ ਲਿਆ ਗਿਆ ਹੈ।
ਪਟਿਆਲਾ ‘ਚ ਘੇਰਾ ਪਾ ਕੇ ਨੌਜਵਾਨ ਨਾਲ ਕੁੱਟਮਾਰ, ਮਾਮਲਾ ਦਰਜ - ਜਖਮੀ ਨੌਜਵਾਨ ਨੇ ਦੋਸ਼ੀਆਂ ਵੱਲੋਂ ਉਸ ਦਾ ਕੰਨ ਵੱਢਣ ਦਾ ਦੋਸ਼ ਲਗਾਇਆ
ਪਟਿਆਲਾ ਵਿਖੇ ਇੱਕ ਨੌਜਵਾਨ ’ਤੇ ਕੁਝ ਹੋਰ ਮੁੰਡਿਆਂ ਵੱਲੋਂ ਧਾਰਦਾਰ ਹਥਿਆਰਾਂ ਨਾਲ ਕੁੱਟਮਾਰ (Youth beaten by some hooligans in Patiala) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੀੜਤ ਪਰਿਵਾਰ ਨੇ ਪੁਲਿਸ ‘ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ ਪਰ ਅਰਬਨ ਅਸਟੇਟ ਥਾਣਾ ਪੁਲਿਸ ਨੇ ਤਿੰਨ ਦਿਨਾਂ ਬਾਅਦ ਮਾਮਲਾ ਦਰਜ ਕਰਕੇ ਦੋ ਨੂੰ ਗਿਰਫਤਾਰ ਕਰ ਲਿਆ ਹੈ ਤੇ ਬਾਕੀ ਹਮਲਾਵਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ (Police registered case against culprits and started search theirof)।
ਪਟਿਆਲਾ ‘ਚ ਘੇਰਾ ਪਾ ਕੇ ਨੌਜਵਾਨ ਨਾਲ ਕੁੱਟਮਾਰ, ਮਾਮਲਾ ਦਰਜ