ਪਟਿਆਲਾ: ਕੋਈ ਸਮਾਂ ਸੀ ਜਦੋਂ ਪਟਿਆਲਾ ਸ਼ਹਿਰ ਦੀਆਂ ਬਹੁਤ ਸਾਰੀਆਂ ਖ਼ਾਸੀਅਤਾਂ ਸਨ, ਪਟਿਆਲਾ ਵਿੱਚ ਭਾਸ਼ਾ ਉਤੇ ਬਣੀ ਯੂਨੀਵਰਸਿਟੀ, ਪਟਿਆਲਾ ਸ਼ਾਹੀ ਜੁੱਤੀ ਅਤੇ ਪੱਗ, ਸੁੰਦਰਤਾ ਦੇ ਪੱਖੋਂ ਪਟਿਆਲਾ ਸ਼ਹਿਰ। ਪਰ ਜੇਕਰ ਮੌਜੂਦਾ ਸਥਿਤੀਆਂ ਦੇ ਆਧਾਰ ਉਤੇ ਕਹਿਣਾ ਹੋਵੇ ਤਾਂ ਪਟਿਆਲਾ ਸ਼ਹਿਰ ਧਰਨਿਆਂ ਲਈ ਜਾਣਿਆ ਜਾਣ ਲੱਗ ਪਿਆ(The city of Patiala became known for its dharnas) ਹੈ। ਪਟਿਆਲਾ ਸ਼ਹਿਰ ਵਿੱਚ ਆਏ ਦਿਨ ਧਰਨੇ ਲੱਗਦੇ ਰਹਿੰਦੇ ਹਨ।
ਹੁਣ ਹਾਲਾਤ ਕੁੱਝ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਪੁਲਿਸ ਵੀ ਧਰਨਾਕਾਰੀਆਂ ਉਤੇ ਹੱਥ ਚੁੱਕਣ 'ਤੇ ਪ੍ਰਹੇਜ਼ ਨਹੀਂ ਕਰਦੀ। ਇਸ ਤਰ੍ਹਾਂ ਹੀ ਸਰਕਾਰੀ ਰਾਜਿੰਦਰਾ ਹਸਪਤਾਲ(Government Rajindra Hospital) ਦੇ ਬਾਹਰ ਪਿਛਲੇ ਦੋ ਦਿਨਾਂ ਤੋਂ ਕਰੋਨਾ ਵਾਇਰਸ ਵਿੱਚ ਰੱਖੇ ਗਏ ਕਰਮਚਾਰੀਆਂ(Employees infected with the corona virus) ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਹੈ। ਉਹਨਾਂ ਪਟਿਆਲਾ ਸੰਗਰੂਰ ਰੋਡ ਮੇਨ ਹਾਈਵੇ ਜਾਮ ਕੀਤਾ ਹੋਇਆ ਹੈ।