ਨਾਭਾ : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ 'ਤੇ ਪਿਛਲੇ ਇੱਕ ਸਾਲ ਤੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਅੰਦੋਲਨ ਦੌਰਾਨ ਸੈਂਕੜੇ ਹੀ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਤੂੰਗਾਂ ਦੇ ਰਹਿਣ ਵਾਲੇ 40 ਸਾਲਾ ਕਿਸਾਨ ਗੁਰਪ੍ਰੀਤ ਸਿੰਘ ਪਿਛਲੇ ਦਸ ਮਹੀਨਿਆਂ ਤੋਂ ਟਿਕਰੀ ਬਾਰਡਰ ਤੇ ਲਗਾਤਾਰ ਅੰਦੋਲਨ ਤੇ ਬੈਠੇ ਸੀ। ਬੀਤੇ ਦਿਨੀਂ ਕਿਸਾਨ ਗੁਰਪ੍ਰੀਤ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਨਾਭਾ ਲਿਆਂਦਾ ਗਿਆ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਸ ਸਬੰਧੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਭਾਵੇਂ ਸਾਡਾ ਪੂਰਾ ਪਰਿਵਾਰ ਅਤੇ ਪੂਰਾ ਪੰਜਾਬ ਹੀ ਕਿਉਂ ਨਾ ਸ਼ਹੀਦ ਹੋ ਜਾਵੇ ਪਰ ਇਹ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਾਂਗੇ।
ਇਹ ਵੀ ਪੜ੍ਹੋ :Children Day 2021: ਛੋਟੀ ਉਮਰ ਪਰ ਕੰਮ ਵੱਡੇ, ਕਲੇਅ ਨਾਲ ਬਣਾ ਰਿਹਾ ਖਿਡੌਣੇ