ਪਟਿਆਲਾ : ਨਾਭਾ ਨਗਰ ਕੌਂਸਲ ਦੀਆਂ 23 ਵਾਰਡਾਂ 'ਤੇ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਗਰਮਾ ਗਿਆ ਹੈ, ਜਿਸ ਦੇ ਤਹਿਤ ਅੱਜ ਆਪ ਦੇ ਉਮੀਦਵਾਰਾਂ ਨੇ ਐਸਡੀਐਮ ਦੀ ਮੌਜੂਦਗੀ ਵਿੱਚ ਨਾਮਜ਼ਦਗੀਆਂ ਦਾਖ਼ਲ ਕੀਤੀਆ। ਉਮੀਦਵਾਰਾਂ ਵਿੱਚ ਬਹੁਤ ਹੀ ਭਾਰੀ ਉਤਸ਼ਾਹ ਸੀ ਅਤੇ ਬੈਂਡ ਬਾਜਿਆਂ ਦੇ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚੇ। ਇਸ ਮੌਕੇ ਆਪ ਪਾਰਟੀ ਦੇ ਸੀਨੀਅਰ ਆਗੂ ਵੀ ਮੌਜੂਦ ਰਹੇ। ਆਪ ਨੇ ਦਾਅਵਾ ਕੀਤਾ ਕਿ ਅਸੀਂ ਨਗਰ ਕੌਂਸਲ ਚੋਣਾਂ ਵਿੱਚ ਭਾਰੀ ਬਹੁਮੱਤ ਨਾਲ ਜਿੱਤ ਪ੍ਰਾਪਤ ਕਰਾਂਗੇ ਅਤੇ ਨਗਰ ਕੌਂਸਲ ਦਾ ਪ੍ਰਧਾਨ ਆਪ ਪਾਰਟੀ ਦਾ ਹੋਵੇਗਾ।
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪੁੱਜੇ ਆਪ ਉਮੀਦਵਾਰ, ਕਿਹਾ-ਸਾਡੀ ਜਿੱਤ ਯਕੀਨੀ - ਆਪ ਦੇ ਉਮੀਦਵਾਰ ਅਸ਼ੋਕ ਅਰੋੜਾ
ਆਪ ਦੇ ਉਮੀਦਵਾਰ ਅਸ਼ੋਕ ਅਰੋੜਾ ਅਤੇ ਸਰੋਜ ਰਾਣੀ ਨੇ ਕਿਹਾ ਕਿ ਸਾਡੀ ਜਿੱਤ ਯਕੀਨੀ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਸ਼ਹਿਰ ਵਿੱਚ ਵਿਕਾਸ ਦੇ ਨਾਂ ਤੇ ਵਿਨਾਸ਼ ਹੀ ਕੀਤਾ ਹੈ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਬੌਖਲਾਹਟ ਵਿੱਚ ਆ ਕੇ ਸਾਡੀਆਂ ਫਲੈਕਸਾਂ ਫਾੜ੍ਹ ਰਹੇ ਹਨ ਪਰ ਅਸੀਂ ਕਾਂਗਰਸ ਪਾਰਟੀ ਨੂੰ ਮੂੰਹ ਤੋੜ ਜਵਾਬ ਦੇਵਾਂਗੇ।
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪੁੱਜੇ ਆਪ ਉਮੀਦਵਾਰ ਕਿਹਾ, ਸਾਡੀ ਜਿੱਤ ਯਕੀਨੀ
ਸਾਡੀ ਜਿੱਤ ਯਕੀਨੀ: ਆਪ ਉਮੀਦਵਾਰ
- ਇਸ ਮੌਕੇ ਤੇ ਆਪ ਦੇ ਉਮੀਦਵਾਰ ਅਸ਼ੋਕ ਅਰੋੜਾ ਅਤੇ ਸਰੋਜ ਰਾਣੀ ਨੇ ਕਿਹਾ ਕਿ ਸਾਡੀ ਜਿੱਤ ਯਕੀਨੀ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਸ਼ਹਿਰ ਵਿੱਚ ਵਿਕਾਸ ਦੇ ਨਾਂ ਤੇ ਵਿਨਾਸ਼ ਹੀ ਕੀਤਾ ਹੈ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਬੌਖਲਾਹਟ ਵਿੱਚ ਆ ਕੇ ਸਾਡੀਆਂ ਫਲੈਕਸਾਂ ਫਾੜ੍ਹ ਰਹੇ ਹਨ ਪਰ ਅਸੀਂ ਕਾਂਗਰਸ ਪਾਰਟੀ ਨੂੰ ਮੂੰਹ ਤੋੜ ਜਵਾਬ ਦੇਵਾਂਗੇ।
- ਇਸ ਮੌਕੇ ਤੇ ਆਪ ਦੇ ਸੀਨੀਅਰ ਆਗੂ ਜਸਦੀਪ ਸਿੰਘ ਨਿੱਕੂ, ਆਪ ਲੀਗਲ ਸੈੱਲ ਦੇ ਸਾਬਕਾ ਇੰਚਾਰਜ ਗਿਆਨ ਸਿੰਘ ਮੂੰਗੋ, ਗੁਰਦੇਵ ਸਿੰਘ ਦੇ ਮਾਨ ਅਤੇ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਅਸੀਂ ਜੋ ਆਪ ਦੇ ਉਮੀਦਵਾਰ ਖੜ੍ਹੇ ਕੀਤੇ ਹਨ, ਉਹ ਸਾਫ਼ ਛਵੀ ਵਾਲੇ ਹਨ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਨਗਰ ਕੌਂਸਲ ਚੋਣਾਂ ਵਿੱਚ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਾਂਗੇ।