ਪੰਜਾਬ

punjab

ETV Bharat / city

ਪੰਜਾਬੀ ਯੂਨੀਵਰਸਿਟੀ 'ਚ ਵਿਦਿਆਰਥੀਆਂ ਤੇ ਸੁਰੱਖਿਆ ਅਮਲੇ ਵਿਚਕਾਰ ਹੋਈ ਹੱਥੋਪਾਈ - ਪੰਜਾਬੀ ਯੂਨੀਵਰਿਸਟੀ

ਪੰਜਾਬੀ ਯੂਨੀਵਰਿਸਟੀ ਵਿੱਚ ਮਹੌਲ ਉਸ ਵੇਲੇ ਗਹਿਮਾ ਗਹਿਮੀ ਵਾਲਾ ਹੋ ਗਿਆ ਜਦੋਂ ਕੁਝ ਵਿਦਿਆਰਥੀਆਂ ਅਤੇ ਸੁਰੱਖਿਆ ਅਮਲੇ ਵਿਚਕਾਰ ਹੱਥੋਪਾਈ ਹੋ ਗਈ। ਯੂਨੀਵਰਿਸਟੀ ਦੇ ਵਿਦਿਆਰਥੀ ਬੀਤੇ ਪੰਜ ਦਿਨਾਂ ਤੋਂ ਯੂਨੀਵਰਿਸਟੀ ਦੇ ਉੱਪ-ਕੁਲਪਤੀ ਦੇ ਦਫ਼ਤਰ ਸਾਹਮਣੇ ਐੱਮਸੀਏ ਵਿਭਾਗ ਦੇ ਵਿਦਿਆਰਥੀਆਂ ਨੂੰ ਇੱਕ ਪੇਪਰ ਵਿੱਚੋਂ ਸਮੂਹਿਕ ਤੌਰ 'ਤੇ ਫੇਲ ਕਰਨ ਦੇ ਮਾਮਲੇ ਨੂੰ ਲੈ ਕੇ ਧਰਨਾ ਦੇ ਰਹੇ ਹਨ। ਸ਼ੁੱਕਵਾਰ ਸ਼ਾਮ ਨੂੰ ਡੀਐੱਸਓ ਅਤੇ ਐੱਮਸੀਏ ਵਿਭਾਗ ਦੇ ਵਿਦਿਆਰਥੀ ਵੀਸੀ ਦੀ ਕੋਠੀ ਦੇ ਬਾਹਰ ਪਹੁੰਚ ਗਏ।

A scuffle broke out between students and security personnel at Punjabi University
ਪੰਜਾਬੀ ਯੂਨੀਵਰਸਿਟੀ 'ਚ ਵਿਦਿਆਰਥੀਆਂ ਤੇ ਸੁਰੱਖਿਆ ਅਮਲੇ ਵਿਚਕਾਰ ਹੋਈ ਹੱਥੋਪਾਈ

By

Published : Aug 1, 2020, 4:24 AM IST

ਪਟਿਆਲਾ: ਪੰਜਾਬੀ ਯੂਨੀਵਰਿਸਟੀ ਵਿੱਚ ਮਹੌਲ ਉਸ ਵੇਲੇ ਗਹਿਮਾ ਗਹਿਮੀ ਵਾਲਾ ਹੋ ਗਿਆ ਜਦੋਂ ਕੁਝ ਵਿਦਿਆਰਥੀਆਂ ਅਤੇ ਸਰੁੱਖਿਆ ਅਮਲੇ ਵਿਚਕਾਰ ਹੱਥੋਪਾਈ ਹੋ ਗਈ। ਯੂਨੀਵਰਿਸਟੀ ਦੇ ਵਿਦਿਆਰਥੀ ਬੀਤੇ ਪੰਜ ਦਿਨਾਂ ਤੋਂ ਯੂਨੀਵਰਿਸਟੀ ਦੇ ਉੱਪ-ਕੁਲਪਤੀ ਦੇ ਦਫ਼ਤਰ ਸਾਹਮਣੇ ਐੱਮਸੀਏ ਵਿਭਾਗ ਦੇ ਵਿਦਿਆਰਥੀਆਂ ਨੂੰ ਇੱਕ ਪੇਪਰ ਵਿੱਚੋਂ ਸਮੂਹਿਕ ਤੌਰ 'ਤੇ ਫੇਲ ਕਰਨ ਦੇ ਮਾਮਲੇ ਨੂੰ ਲੈ ਕੇ ਧਰਨਾ ਦੇ ਰਹੇ ਹਨ। ਸ਼ੁੱਕਵਾਰ ਸ਼ਾਮ ਨੂੰ ਡੀਐੱਸਓ ਅਤੇ ਐੱਮਸੀਏ ਵਿਭਾਗ ਦੇ ਵਿਦਿਆਰਥੀ ਵੀਸੀ ਦੀ ਕੋਠੀ ਦੇ ਬਾਹਰ ਪਹੁੰਚ ਗਏ।

ਇੱਥੇ ਇਨ੍ਹਾਂ ਵਿਦਿਆਰਥੀਆਂ ਨੇ ਵੀਸੀ ਦੇ ਘਰ ਵਿੱਚ ਵੜ੍ਹਣ ਦੀ ਕੋਸ਼ਿਸ਼ ਕੀਤੀ ਅਤੇ ਸੁਰੱਖਿਆ ਅਮਲੇ ਵੱਲੋਂ ਇਨ੍ਹਾਂ ਨੂੰ ਰੋਕਿਆ ਗਿਆ। ਇਸੇ ਦੌਰਾਨ ਹੀ ਸੁਰੱਖਿਆ ਅਮਲੇ ਅਤੇ ਵਿਦਿਆਰਥੀਆਂ ਵਿਚਕਾਰ ਹੱਥੋਪਾਈ ਹੋ ਡਈ।

ਇਸ ਮੌਕੇ ਵਿਦਿਆਰਥਣ ਮਨਪ੍ਰੀਤ ਕੌਰ ਨੇ ਦੱਸਿਆ ਕਿ ਐੱਮਸੀਏ ਵਿਭਾਗ ਦੇ ਵਿਦਿਆਰਥੀਆਂ ਦੀ ਇੱਕ ਪੇਪਰ ਵਿੱਚੋਂ ਕਈ ਵਾਰ ਸਮੂਹਿਕ ਸਪੱਲੀ ਕੱਢੀ ਗਈ ਹੈ। ਇਸ ਵਾਰ ਵੀ ਇਨ੍ਹਾਂ ਵਿਦਿਆਰਥੀਆਂ ਦੀ ਸਮੂਹਿਕ ਸਪੱਲੀ ਯੂਨੀਵਰਸਿਟੀ ਨੇ ਕੱਢੀ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਕਿਸੇ ਬਾਹਰਲੇ ਨਿਰਿਖਕ ਤੋਂ ਪੇਪਰਾਂ ਦਾ ਮੁਲਾਂਕਣ ਕਰਵਾਇਆ ਜਾਵੇ ਅਤੇ ਇੱਕ ਕਮੇਟੀ ਬਣ ਕੇ ਉਸ ਵਿੱਚ ਵਿਦਿਆਰਥੀਆਂ ਦੇ ਨੁਮਾਇੰਦੇ ਵੀ ਬਠਾਏ ਜਾਣ।

ਉਨ੍ਹਾਂ ਕਿਹਾ ਕਿ ਪਰ ਯੂਨੀਵਰਿਸਟੀ ਪ੍ਰਸ਼ਾਸਨ ਹਰ ਵਾਰ ਭੋਰਸਾ ਦੇ ਦਿੰਦਾ ਹੈ ਪਰ ਕਰਦਾ ਕੁਝ ਨਹੀਂ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਹਾਲੇ ਤੱਕ ਵੀਸੀ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ। ਇਸ ਕਾਰਨ ਉਨ੍ਹਾਂ ਨੇ ਅੱਜ ਵੀਸੀ ਦੀ ਕੋਠੀ ਦਾ ਘਰਾਓ ਕੀਤਾ ਹੈ।

ABOUT THE AUTHOR

...view details