ਪੰਜਾਬ

punjab

ETV Bharat / city

73ਵਾਂ ਆਜ਼ਾਦੀ ਦਿਹਾੜਾ: ਕੈਬਿਨੇਟ ਮੰਤਰੀਆਂ ਨੇ ਝੰਡਾ ਲਹਿਰਾ ਦਿੱਤੀ ਵਧਾਈ - ਪਠਾਨਕੋਟ

ਪਟਿਆਲਾ ਤੇ ਪਠਾਨਕੋਟ 'ਚ ਕੈਬਿਨੇਟ ਮੰਤਰੀਆਂ ਨੇ ਝੰਡਾ ਲਹਿਰਾ ਸ਼ਹਿਰ ਦੇ ਲੋਕਾਂ ਨੂੰ 73ਵੇਂ ਆਜ਼ਾਦੀ ਦਿਹਾੜੇ ਦੀ ਵਧਾਇਆ ਦਿੱਤੀ। ਇਸ ਮੌਕੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਵੀ ਸਥਾਨਕ ਸਮਾਗਮ 'ਚ ਹਿੱਸਾ ਲੈਣ ਪੁੱਜੀ।

ਫ਼ੋਟੋ

By

Published : Aug 16, 2019, 5:32 AM IST

ਪਟਿਆਲਾ: ਆਜ਼ਾਦੀ ਦਿਹਾੜੇ ਮੌਕੇ ਰਾਣਾ ਗੁਰਮੀਤ ਸੋਢੀ ਨੇ ਝੰਡਾ ਲਹਿਰਾ ਕੇ 15 ਅਗਸਤ ਦਾ ਦਿਨ ਮਨਾਇਆ। ਆਜ਼ਾਦੀ ਦਿਹਾੜੇ ਦੇ ਇਸ ਖ਼ਾਸ ਮੌਕੇ 'ਤੇ ਸਾਂਸਦ ਪ੍ਰਨੀਤ ਕੌਰ ਵੀ ਮੌਜੂਦ ਸਨ। ਪਟਿਆਲਾ ਦੇ ਡੀਸੀ ਕੁਮਾਰ ਅਮਿਤ ਨੇ ਆਪਣੀ ਦੇਖ-ਰੇਖ 'ਚ ਆਜ਼ਾਦੀ ਦਿਹਾੜੇ ਦੇ ਸਾਰੇ ਸਮਾਗਮ ਦਾ ਆਯੋਜਨ ਕਰਵਾਇਆ। ਸਥਾਨਕ ਪੋਲੋ ਗਰਾਉਂਡ ਵਿੱਚ 15 ਅਗਸਤ ਨੂੰ ਬੜੇ ਹੀ ਧੂਮਧਾਮ ਨਾਲ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ, ਹਾਲਾਂਕਿ ਇਸ ਦੌਰਾਨ ਕੁਝ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਨਾਖੁਸ਼ ਵੀ ਦਿਖਾਈ ਦਿੱਤੇ।

ਵੀਡੀਓ

ਅਜਾਦੀ ਦਿਹਾੜੇ ਦੇ ਮੌਕੇ 'ਤੇ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੇ ਜ਼ਿਲ੍ਹਾ ਪਠਾਨਕੋਟ 'ਚ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਦੇਸ਼ ਉੱਤੇ ਕੁਰਬਾਨ ਹੋਏ ਸ਼ਹੀਦਾਂ ਨੂੰ ਕੀਤਾ ਯਾਦ ਕੀਤਾ। ਇਸ ਮੌਕੇ ਸਰਕਾਰੀਆ ਨੇ ਆਜ਼ਾਦੀ ਦਿਹਾੜੇ ਦੀ ਪੂਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ 'ਚ ਕਈ ਸਾਰੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ, ਪਰ ਹੁਣ ਵੀ ਵਧੇਰੇ ਕੰਮ ਬਾਕੀ ਹਨ।

ਵੀਡੀਓ

ਨਸ਼ੇ ਦੇ ਮੁੱਦੇ 'ਤੇ ਕਿਹਾ ਕਿ ਸਰਕਾਰ ਨੇ ਨਸ਼ੇ ਦੇ ਉੱਤੇ ਨਕੇਲ ਕੱਸਣ ਦੇ ਲਈ ਵਧੇਰੇ ਕੰਮ ਕੀਤੇ ਹਨ ਅਤੇ ਹੁਣ ਵੀ ਨਸ਼ੇ ਨੂੰ ਰੋਕਣ ਦੇ ਲਈ ਸਰਕਾਰ ਵੱਲੋਂ ਕਈ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਠਾਨਕੋਟ ਕਲੱਸਟਰ ਜਿਹੜਾ ਕਿ ਪਿਛਲੇ ਸਮੇਂ ਵਿੱਚ 4 ਤੋਂ 5 ਕਰੋੜ ਤੋਂ ਵੱਧ ਨਹੀਂ ਵਿਕਿਆ, ਉਹ ਹੁਣ 62 ਕਰੋੜ ਦਾ ਵਿਕਿਆ ਹੈ, ਇਹ ਸਭ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਬਣਾਏ ਗਏ ਮਾਈਨਿੰਗ ਪਾਲਿਸੀ ਦਾ ਨਤੀਜਾ ਹੈ।

ABOUT THE AUTHOR

...view details