ਪੰਜਾਬ

punjab

ETV Bharat / city

ਰਜਿੰਦਰਾ ਹਸਪਤਾਲ ’ਚੋਂ 32 ਹਜ਼ਾਰ ਦੀ ਕੀਮਤ ਵਾਲੇ 6 ਟੀਕੇ ਚੋਰੀ

ਰਜਿੰਦਰਾ ਹਸਪਤਾਲ ਵਿੱਚ ਕੋਰੋਨਾ ਮਰੀਜਾ ਦੀ ਸਿਹਤ ਵਿਗੜਨ ’ਤੇ ਲਗਾਏ ਜਾਣ ਵਾਲੇ 6 ਟੀਕੇ ਚੋਰੀ ਹੋ ਚੁੱਕੇ ਹਨ ਅਤੇ ਇਹ ਟੀਕੇ ਬੜੇ ਹੀ ਕੀਮਤੀ ਹਨ ਜੋ ਕਿ ਬਜਾਰਾਂ ਵਿੱਚ ਨਹੀਂ ਮਿਲਦੇ।ਇਨ੍ਹਾਂ ਦੀ ਕੀਮਤ ਮਾਰਕੀਟ ਵਿੱਚ 1 ਲੱਖ 92 ਹਜਾਰ ਹੈ ਇਸ ਟੀਕੇ ਦਾ ਨਾਮ ਟੋਸਿਲੀਜ਼ੁਮਬ ਹੈ।

ਰਜਿੰਦਰਾ ਹਸਪਤਾਲ ’ਚੋਂ 32 ਹਜ਼ਾਰ ਦੀ ਕੀਮਤ ਵਾਲੇ 6 ਟੀਕੇ ਚੋਰੀ
ਰਜਿੰਦਰਾ ਹਸਪਤਾਲ ’ਚੋਂ 32 ਹਜ਼ਾਰ ਦੀ ਕੀਮਤ ਵਾਲੇ 6 ਟੀਕੇ ਚੋਰੀ

By

Published : May 15, 2021, 7:57 PM IST

ਪਟਿਆਲਾ: ਸਰਕਾਰੀ ਰਜਿੰਦਰਾ ਹਸਪਤਾਲ 'ਚ ਬਣੇ ਕੋਵਿਡ ਕੇਅਰ ਸੈਂਟਰ 'ਚੋਂ ਕੋਰੋਨਾ ਮਰੀਜਾ ਨੂੰ ਲਗਾਏ ਜਾਣ ਵਾਲੇ 6 ਮਹਿੰਗੇ ਟੀਕੇ ਚੋਰੀ ਹੋ ਗਏ ਹਨ, ਇੱਕ ਟੀਕੇ ਦੀ ਕੀਮਤ 32000 ਦੱਸੀ ਜਾ ਰਹੀ ਹੈ ਕੁੱਲ ਮਿਲਾਕੇ 6 ਟੀਕੇ ਹਸਪਤਾਲ ਵਿੱਚੋਂ ਚੋਰੀ ਹੋਏ ਹਨ ਜਿਨ੍ਹਾਂ ਦੀ ਕੀਮਤ 1 ਲੱਖ 92 ਹਜ਼ਾਰ ਹੈ। ਕੋਵਿਡ ਕੇਅਰ ਸੈਂਟਰ 'ਚੋਂ ਟੋਸਿਲੀਜ਼ੁਮਬ ਟੀਕੇ ਦੀਆਂ 6 ਖ਼ੁਰਾਕਾਂ ਚੋਰੀ ਹੋਈਆਂ ਹਨ। ਇਹ ਟੀਕੇ ਬਾਜ਼ਾਰ 'ਚ ਉਪਲੱਬਧ ਨਹੀਂ ਹਨ ਜਦੋਂਕਿ ਸਿਹਤ ਵਿਭਾਗ ਵੱਲੋਂ ਮੈਡੀਕਲ ਕਾਲਜ ਨੂੰ ਵਿਸ਼ੇਸ਼ ਤੌਰ ’ਤੇ ਇਸ ਟੀਕੇ ਦੀ ਸਪਲਾਈ ਬੀਤੇ ਹਫ਼ਤੇ ਹੀ ਕੀਤੀ ਗਈ ਸੀ।

ਰਜਿੰਦਰਾ ਹਸਪਤਾਲ ’ਚੋਂ 32 ਹਜ਼ਾਰ ਦੀ ਕੀਮਤ ਵਾਲੇ 6 ਟੀਕੇ ਚੋਰੀ
ਇਹ ਵੀ ਪੜੋ: 4 ਮਹੀਨਿਆਂ ਦੀ ਗਰਭਵਤੀ ਡਾਕਟਰ ਨੂੰ ਜਾਨ ਨਾਲ ਵੱਧ ਫਰਜ ਪਿਆਰਾ...

ਇਹ ਟੀਕੇ ਕਰੋਨਾ ਮਰੀਜਾ ਦੀ ਸਿਹਤ ਵਿਗੜਨ ਅਤੇ ਉਨ੍ਹਾਂ ਨੂੰ ਜਦੋਂ ਸਾਹ ਲੈਣ ਵਿੱਚ ਦਿੱਕਤ ਆਉਂਦੀ ਸੀ ਉਦੋਂ ਲਗਾਏ ਜਾਂਦੇ ਸੀ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸਿਹਤ ਵਿਭਾਗ ਦੀ ਟੀਮ ਵੱਲੋਂ ਐਸਐਸਪੀ ਪਟਿਆਲਾ ਨੂੰ ਸ਼ਿਕਾਇਤ ਦਰਜ ਕਰਵਾਈ ਹੋਈ ਹੈ ਹਾਲਾਂਕਿ ਹਾਲੇ ਤੱਕ ਕੋਈ ਵੀ ਮੁਲਜ਼ਮ ਗ੍ਰਿਫਤਾਰ ਨਹੀਂ ਕੀਤਾ ਗਿਆ। ਫਿਲਹਾਲ ਸਿਵਲ ਲਾਈਨ ਥਾਣਾ ਵਿਖੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਇਸ ਮਾਮਲੇ ਦੇ ਵਿੱਚ ਹਸਪਤਾਲ ਵੱਲੋਂ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ।

ਇਹ ਵੀ ਪੜੋ: ਕੋਰੋਨਾ ਪੀੜਤਾਂ 'ਚ ਵਧ ਰਿਹਾ ਹਾਰਟ ਅਟੈਕ ਦਾ ਖ਼ਤਰਾ, ਡਾਕਰਟ ਬੋਲੇ- ਇਨ੍ਹਾਂ ਗੱਲਾਂ ਨੂੰ ਨਾ ਕਰੋਂ ਨਜ਼ਰ ਅੰਦਾਜ਼

ABOUT THE AUTHOR

...view details