ਪੰਜਾਬ

punjab

ETV Bharat / city

ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ 2 ਮਹਿਲਾ ਅਧਿਆਪਕ ਹੋਈਆਂ ਬੇਹੋਸ਼ - ਅਧਿਆਪਕ ਯੂਨੀਅਨ

ਅਧਿਆਪਕਾਂ ਵੱਲੋਂ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ। ਗਰਮੀ ਜਿਆਦਾ ਹੋਣ ਦੇ ਕਾਰਨ 2 ਮਹਿਲਾ ਅਧਿਆਪਕ ਸੰਘਰਸ਼ ਕਰਦਿਆਂ ਬੇਹੋਸ਼ ਹੋ ਗਈਆਂ ਇਸ ਤੋਂ ਬਾਅਦ ਬਾਕੀ ਸਾਥੀਆਂ ਦੇ ਵੱਲੋਂ ਹੌਸਲੇ ਬੁਲੰਦ ਰੱਖ ਆਪਣੇ ਕੱਪੜੇ ਉਤਾਰ ਕੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ 2 ਮਹਿਲਾ ਅਧਿਆਪਕ ਹੋਈਆਂ ਬੇਹੋਸ਼
ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ 2 ਮਹਿਲਾ ਅਧਿਆਪਕ ਹੋਈਆਂ ਬੇਹੋਸ਼

By

Published : Jul 8, 2021, 5:21 PM IST

ਪਟਿਆਲਾ:2364 ਈ.ਟੀ.ਟੀ ਸਿਲੇਕਟੇਡ ਅਧਿਆਪਕ ਯੂਨੀਅਨ ਵੱਲੋਂ ਅਪਣੇ ਨਿਯੁਕਤੀ ਪੱਤਰ ਜਾਰੀ ਕਰਨ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਗਰਮੀ ਜਿਆਦਾ ਹੋਣ ਦੇ ਕਾਰਨ ਮੋਤੀ ਮਹਿਲ ਅੱਗੇ ਸੰਘਰਸ਼ ਕਰ ਰਹੀਆਂ 2 ਮਹਿਲਾ ਅਧਿਆਪਕ ਬੇਹੋਸ਼ ਹੋ ਗਈਆਂ ਤੇ ਬੇਹੋਸ਼ ਹੋਣ ਤੋਂ ਬਾਅਦ ਬਾਕੀ ਸਾਥੀਆਂ ਵੱਲੋਂ ਆਪਣੇ ਕੱਪੜੇ ਉਤਾਰ ਦਿੱਤੇ ਗਏ ਅਤੇ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ।

ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ 2 ਮਹਿਲਾ ਅਧਿਆਪਕ ਹੋਈਆਂ ਬੇਹੋਸ਼
ਇਹ ਵੀ ਪੜੋ: ਘੋੜਾ ਗੱਡੀ ਤੇ ਚੜਕੇ ਮਹਿੰਗਾਈ ਖ਼ਿਲਾਫ ਜਤਾਇਆ ਰੋਸਦੱਸ ਦਈਏ ਕਿ ਈ.ਟੀ.ਟੀ ਸਿਲੇਕਟੇਡ ਅਧਿਆਪਕ ਯੂਨੀਅਨ ਵੱਲੋਂ ਆਪਣੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਕੈਪਟਨ ਦੇ ਮਹਿਲ ਦਾ ਘਿਰਾਓ ਕੀਤਾ ਗਿਆ। ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਅਧਿਆਪਕ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਕਰਕੇ ਰੋਜ਼ਾਨਾ ਹੀ ਪੜ੍ਹੇ ਲਿਖੇ ਅਧਿਆਪਕ ਸੜਕਾਂ ਤੇ ਸੰਘਰਸ਼ ਕਰਦੇ ਦਿਖਾਈ ਦੇ ਰਹੇ ਹਨ।

ਇਸ ਮੌਕੇ ਤੇ ਗੱਲਬਾਤ ਦੌਰਾਨ ਈ.ਟੀ.ਟੀ 2364 ਸਿਲੇਕਟੇਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਨੇ ਆਖਿਆ ਕਿ ਸਾਡੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕੋ ਹੀ ਮੰਗ ਹੈ ਕਿ ਸਾਡੇ 2364 ਅਧਿਆਪਕਾਂ ਦੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਪਰ ਸਰਕਾਰ ਸਾਡੇ ਨਾਲ ਲਾਰੇਬਾਜੀ ਕਰ ਰਹੀ ਹੈ ਜਿਸ ਕਰਕੇ ਅਧਿਆਪਕਾਂ ਦਾ ਰੋਸ ਵਧਦਾ ਜਾ ਰਿਹਾ ਹੈ ਇਸ ਕਰਕੇ ਅੱਜ ਅਸੀਂ ਕੈਪਟਨ ਦੇ ਮਹਿਲ ਦਾ ਘਿਰਾਓ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਜਦੋਂ ਤਕ ਸਾਡੀ ਮੰਗਾਂ ਦਾ ਹੱਲ ਨਹੀਂ ਹੁੰਦਾ ਉਸ ਵੇਲੇ ਤੱਕ ਅਸੀਂ ਆਪਣਾ ਸੰਗਰਸ਼ ਜਾਰੀ ਰੱਖਾਂਗੇ।

ਦੂਜੇ ਪਾਸੇ ਈ.ਟੀ.ਟੀ 2364 ਸਿਲੇਕਟੇਡ ਅਧਿਆਪਕ ਯੂਨੀਅਨ ਮਹਿਲਾ ਆਗੂ ਕਿਰਨਪਾਲ ਕੌਰ ਨੇ ਆਖਿਆ ਕਿ ਸਾਡੀ ਮੰਗ ਹੈ ਕਿ ਸਾਡੇ ਨਿਯੁਕਤੀ ਪੱਤਰ ਜਾਰੀ ਕਰੇ ਜਾਣ ਤੇ ਸਾਨੂੰ ਨੌਕਰੀ ਦਿਤੀ ਜਾਵੇ, ਪਰ ਸਰਕਾਰ ਸਾਡੇ ਨਿਯੁਕਤੀ ਪੱਤਰ ਜਾਰੀ ਨਹੀਂ ਕਰ ਰਹੀ, ਜਿਸ ਕਰਕੇ ਸਾਰੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਰਸਤਿਆਂ ਤੇ ਸੰਗਰਸ਼ ਕਰ ਰਹੀਆਂ ਹਨ ਤੇ ਜੋ ਕੈਪਟਨ ਸਰਕਾਰ ਹੈ ਉਹ 16 ਬੇਰੁਜ਼ਗਾਰਾ ਨੂੰ ਨੌਕਰੀ ਦੇਣ ਦਾਵਾ ਕਰ ਰਹੀ। ਇਹ ਨੌਕਰੀ ਕਿਸੇ ਪਿੰਡ ਦੇ ਵਿੱਚ ਨਹੀਂ ਮਿਲੀ ਬਲਕਿ ਕੈਪਟਨ ਵੱਲੋਂ ਆਪਣੇ ਮੰਤਰੀਆਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਗਈਆ ਨੇ ਜਦੋ ਤੱਕ ਸਾਡੇ ਨਿਯੁਕਤੀ ਪੱਤਰ ਜਾਰੀ ਨਹੀਂ ਹੁੰਦੇ ਉਦੋਂ ਤੱਕ ਸੰਗਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਇਹ ਵੀ ਪੜੋ: Farmer Protest: ਹਾਏ ਮਹਿੰਗਾਈ

ABOUT THE AUTHOR

...view details