ਪੰਜਾਬ

punjab

ETV Bharat / city

ਲੁਧਿਆਣਾ ਦੇ ਨੌਜਵਾਨਾਂ ਨੇ ਦਿੱਤਾ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ - celebrating Green Diwali

ਲੁਧਿਆਣਾ ਸ਼ਹਿਰ ਦੇ ਜਗਰਾਓਂ ਪੁੱਲ 'ਤੇ ਨੌਜਵਾਨਾਂ ਨੇ ਹੱਥਾਂ ਦੇ ਵਿੱਚ ਬੈਨਰ ਫੜ ਕੇ ਲੁਧਿਆਣਾ ਵਾਸੀਆਂ ਨੂੰ ਇਸ ਵਾਰ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ ਦਾ ਸੁਨੇਹਾ ਦਿੱਤਾ। ਹੱਥਾਂ 'ਚ ਬੈਨਰ ਫੜ੍ਹੀ ਇਹ ਨੌਜਵਾਨ ਗੁਰਮਿਤ ਗਿਆਨ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਅਤੇ ਇਨਿਸ਼ੇਟਿਵ ਆਫ ਚੇਂਜ ਦੇ ਮੈਂਬਰ ਸਨ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਕੋਰੋਨਾ ਮਹਾਂਮਾਰੀ ਫੈਲ ਰਹੀ ਹੈ, ਜਿਸ ਦਾ ਅਸਰ ਸਾਡੇ ਫੇਫੜਿਆਂ 'ਤੇ ਹੁੰਦਾ ਹੈ।

Youth of Ludhiana gave the message of celebrating Green Diwali
ਲੁਧਿਆਣਾ ਦੇ ਨੌਜਵਾਨਾਂ ਨੇ ਦਿੱਤਾ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ

By

Published : Nov 12, 2020, 5:13 PM IST

ਲੁਧਿਆਣਾ: ਸ਼ਹਿਰ ਦੇ ਜਗਰਾਓਂ ਪੁੱਲ 'ਤੇ ਨੌਜਵਾਨਾਂ ਨੇ ਹੱਥਾਂ ਦੇ ਵਿੱਚ ਬੈਨਰ ਫੜ ਕੇ ਲੁਧਿਆਣਾ ਵਾਸੀਆਂ ਨੂੰ ਇਸ ਵਾਰ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ ਦਾ ਸੁਨੇਹਾ ਦਿੱਤਾ। ਹੱਥਾਂ 'ਚ ਬੈਨਰ ਫੜ੍ਹੀ ਇਹ ਨੌਜਵਾਨ ਗੁਰਮਿਤ ਗਿਆਨ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਅਤੇ ਇਨਿਸ਼ੇਟਿਵ ਆਫ ਚੇਂਜ ਦੇ ਮੈਂਬਰ ਸਨ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਕੋਰੋਨਾ ਮਹਾਂਮਾਰੀ ਫੈਲ ਰਹੀ ਹੈ, ਜਿਸ ਦਾ ਅਸਰ ਸਾਡੇ ਫੇਫੜਿਆਂ 'ਤੇ ਹੁੰਦਾ ਹੈ।

ਲੁਧਿਆਣਾ ਦੇ ਨੌਜਵਾਨਾਂ ਨੇ ਦਿੱਤਾ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ

ਅਜਿਹੇ 'ਚ ਇਨ੍ਹਾਂ ਮਰੀਜ਼ਾਂ ਦੀ ਜਾਨ ਬਚਾਉਣਾ ਸਾਡੀ ਜਿੰਮੇਵਾਰੀ ਬਣਦੀ ਹੈ ਅਤੇ ਜਿਨ੍ਹਾਂ ਵਾਤਾਵਰਣ ਨੂੰ ਸਾਫ-ਸੁਥਰਾ ਹੋਵੇਗਾ ਉਨ੍ਹਾਂ ਲੋਕ ਸੁੱਖ ਦਾ ਸਾਹ ਲੈ ਸਕਣਗੇ ਅਤੇ ਪ੍ਰਦੂਸ਼ਨ ਮੁਕਤ ਲੁਧਿਆਣਾ ਬਣ ਸਕੇਗਾ। ਹਾਲਾਂਕਿ ਲੁਧਿਆਣਾ ਦੇ ਵਿੱਚ ਪਟਾਕੇ ਚਲਾਉਣ ਤੇ ਪਾਬੰਦੀ ਨਹੀਂ ਹੈ 8 ਵਜੇ ਤੋਂ ਲੈ ਕੇ 10 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਨੇ ਪਰ ਉਸ ਦੇ ਬਾਵਜੂਦ ਨੌਜਵਾਨਾਂ ਨੇ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾ ਰਿਹਾ ਹੈ।

ਲੁਧਿਆਣਾ ਦੇ ਨੌਜਵਾਨਾਂ ਨੇ ਦਿੱਤਾ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਅਤੇ ਇਨਿਸ਼ੇਟਿਵ ਆਫ ਚੇਂਜ ਦੇ ਮੈਂਬਰਾਂ ਨੇ ਕਿਹਾ ਕਿ ਆਮ ਲੋਕ ਪਟਾਕੇ ਚਲਾਉਣ ਦੀ ਥਾਂ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਦਾਨ ਕਰਨ, ਵੱਧ ਤੋਂ ਵੱਧ ਬੂਟੇ ਲਾਉਣ, ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਦਾ ਸੁਨੇਹਾ ਦਿੱਤਾ ਗਿਆ।

ਲੁਧਿਆਣਾ ਦੇ ਨੌਜਵਾਨਾਂ ਨੇ ਦਿੱਤਾ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ

ਸਮਰਿਧੀ ਸ਼ਰਮਾ ਅਤੇ ਗੌਰਵਦੀਪ ਨੇ ਕਿਹਾ ਕਿ ਅਸੀਂ ਕਿਸੇ ਧਰਮ ਦੇ ਖ਼ਿਲਾਫ਼ ਨਹੀਂ ਸਗੋਂ ਪ੍ਰਦੂਸ਼ਣ ਦੇ ਵਿਰੁਧ ਹਾਂ, ਉਨ੍ਹਾਂ ਕਿਹਾ ਅਸੀਂ ਦੀਵਾਲੀ ਹੀ ਨਹੀਂ ਸਗੋਂ ਗੁਰਪੁਰਬ, ਕ੍ਰਿਸਮਸ 'ਤੇ ਵੀ ਲੋਕਾਂ ਨੂੰ ਪਟਾਕੇ ਨਾ ਚਲਾਉਣ ਦੀ ਅਪੀਲ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਜੇਕਰ ਖੁਸ਼ੀ ਲੈਣੀ ਹੈ ਤਾਂ ਕੋਈ ਹੋਰ ਕੰਮ ਕਰਕੇ ਵੀ ਕੀਤੀ ਜਾ ਸਕਦੀ ਹੈ। ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਕੇ ਆਪਣੇ ਬਜ਼ੁਰਗਾਂ ਦੀਆਂ ਪ੍ਰੇਸ਼ਾਨੀਆਂ ਵਧਾ ਕੇ ਅਸੀਂ ਖੁਸ਼ ਨਹੀਂ ਰਹਿ ਸਕਦੇ।

ABOUT THE AUTHOR

...view details