ਲੁਧਿਆਣਾ: ਯੂਥ ਕਾਂਗਰਸ ਦੇ ਉਪ ਪ੍ਰਧਾਨ ਸੰਨੀ ਕੈਂਥ ਨੇ 'ਲੋਕ ਇਨਸਾਫ਼ ਪਾਰਟੀ' 'ਚ ਸ਼ਾਮਲ ਹੋ ਗਏ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਕਾਂਗਰਸ 'ਚ ਮਾਨ ਸਨਮਾਨ ਨਾ ਮਿਲਣ ਕਰਕੇ ਅਤੇ ਅਫ਼ਸਰਸ਼ਾਹੀ ਭਾਰੀ ਹੋਣ ਦਾ ਹਵਾਲਾ ਦੇ ਕੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ।
ਯੂਥ ਕਾਂਗਰਸ ਦੇ ਉਪ ਪ੍ਰਧਾਨ ਸੰਨੀ ਕੈਂਥ 'ਲੋਕ ਇਨਸਾਫ ਪਾਰਟੀ' 'ਚ ਹੋਏ ਸ਼ਾਮਲ - ਯੂਥ ਕਾਂਗਰਸ
ਲੁਧਿਆਣਾ ਦੇ ਯੂਥ ਕਾਂਗਰਸ ਦੇ ਉਪ ਪ੍ਰਧਾਨ ਸੰਨੀ ਕੈਂਥ ਨੇ 'ਲੋਕ ਇਨਸਾਫ਼ ਪਾਰਟੀ' ਦਾ ਪੱਲਾ ਫੜ ਲਿਆ ਹੈ, ਬੀਤੇ ਦਿਨੀਂ ਉਨ੍ਹਾਂ ਨੇ ਕਾਂਗਰਸ 'ਚ ਮਾਨ ਸਨਮਾਨ ਨਾ ਮਿਲਣ ਕਰਕੇ ਅਤੇ ਅਫ਼ਸਰਸ਼ਾਹੀ ਭਾਰੀ ਹੋਣ ਦਾ ਹਵਾਲਾ ਦੇ ਕੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ।
ਲੋਕ ਇਨਸਾਫ ਪਾਰਟੀ
ਸਿਮਰਜੀਤ ਬੈਂਸ ਨੇ ਸੰਨੀ ਕੈਂਥ ਦਾ ਪਾਰਟੀ 'ਚ 'ਜੀ ਆਇਆ' ਕਿਹਾ, ਉਨ੍ਹਾਂ ਦਿੱਲੀ 'ਚ ਸਿੱਖ ਪਿਓ-ਪੁੱਤ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ ਤੇ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।