ਪੰਜਾਬ

punjab

By

Published : Aug 23, 2019, 3:35 PM IST

ETV Bharat / city

ਕਾਂਗਰਸ ਵਿਧਾਇਕ ਦੇ ਦਫ਼ਤਰ ਬਾਹਰ ਯੂਥ ਅਕਾਲੀ ਦਲ ਨੇ ਸੁੱਟਿਆ ਗੰਦਾ ਪਾਣੀ

ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿੱਚ ਬੀਤੇ ਇਕ ਹਫਤੇ ਤੋਂ ਗੰਦੇ ਨਾਲੇ ਦਾ ਪਾਣੀ ਇਕੱਠਾ ਹੋਇਆ ਸੀ। ਅਕਾਲੀ ਦਲ ਵੱਲੋਂ ਇਹ ਗੰਦਾ ਪਾਣੀ ਕਾਂਗਰਸ ਵਿਧਾਇਕ ਰਾਕੇਸ ਪਾਂਡੇ ਦੇ ਦਫ਼ਤਰ ਦੇ ਬਾਹਰ ਸੁੱਟਿਆ ਗਿਆ।

ਲੁਧਿਆਣਾ

ਲੁਧਿਆਣਾ: ਯੂਥ ਅਕਾਲੀ ਦਲ ਵੱਲੋਂ ਸ਼ਿਵਪੁਰੀ ਇਲਾਕੇ 'ਚ ਕੱਢਿਆ ਗੰਦਾ ਪਾਣੀ ਹਲਕੇ ਦੇ ਵਿਧਾਇਕ ਰਾਕੇਸ਼ ਪਾਂਡੇ ਦੇ ਦਫ਼ਤਰ ਦੇ ਬਾਹਰ ਸੁੱਟਿਆ। ਇਹ ਪਾਣੀ ਬੀਤੇ ਇਕ ਹਫਤੇ ਤੋਂ ਇਕੱਠਾ ਹੋਇਆ ਸੀ। ਅਕਾਲੀ ਦਲ ਵੱਲੋਂ ਬਾਲਟੀਆਂ ਰਾਹੀਂ ਇਹ ਗੰਦਾ ਪਾਣੀ ਕਾਂਗਰਸ ਵਿਧਾਇਕ ਰਾਕੇਸ ਪਾਂਡੇ ਦੇ ਦਫ਼ਤਰ ਬਾਹਰ ਸੁੱਟਿਆ ਗਿਆ ਅਤੇ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਮੁਜ਼ਾਹਰੇ ਕੀਤੇ ਗਏ। ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਵੀਡੀਓ

ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਨੇ ਇਲਾਕੇ ਦੇ ਵਿਧਾਇਕ ਇਸ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਲੋਕਾਂ ਨੂੰ ਗਾਲਾਂ ਕੱਢ ਕੇ ਭਜਾ ਰਹੇ ਹਨ ਜੋ ਕਿ ਮੰਦਭਾਗੀ ਗੱਲ ਹੈ ਜਦ ਕਿ ਦੂਜੇ ਪਾਸੇ ਰਾਕੇਸ਼ ਪਾਂਡੇ ਨੇ ਕਿਹਾ ਕਿ ਇਹ ਵੱਡੀ ਸਮੱਸਿਆ ਹੈ ਇਸ ਦੇ ਹੱਲ ਲਈ ਨਗਰ ਨਿਗਮ ਅਤੇ ਸਰਕਾਰ ਜੁਟੀ ਹੋਈ ਹੈ ਪਰ ਮੁਜ਼ਾਹਰੇ ਕਰਨ ਨਾਲ ਧਰਨੇ ਲਾਉਣ ਨਾਲ ਇਸਦਾ ਹੱਲ ਨਹੀਂ ਹੋਵੇਗਾ ਉਨ੍ਹਾਂ ਕਿਹਾ ਕਿ ਅਕਾਲੀ ਦਲ ਰਾਜਨੀਤੀ ਕਰ ਰਿਹਾ ਹੈ।

ਇਹ ਵੀ ਪੜੋ: ਪੰਜਾਬ ਸਰਕਾਰ ਵੱਲੋਂ ਸਰਬਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ

ਜ਼ਿਕਰੇਖ਼ਾਸ ਹੈ ਕਿ ਇਲਾਕੇ ਦੇ ਲੋਕ ਗੰਦੇ ਪਾਣੀ ਦੀ ਸਮੱਸਿਆ ਨਾਲ ਕਾਫੀ ਦਿਨਾਂ ਤੋਂ ਜੂਝ ਰਹੇ ਨੇ ਬੁੱਢਾ ਨਾਲਾ ਬਲਾਕ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਆ ਵੜਿਆ ਜਿਸ ਨੂੰ ਲੈ ਕੇ ਬੀਤੇ ਦਿਨ ਸੁਖਪਾਲ ਖਹਿਰਾ ਵੀ ਲੁਧਿਆਣਾ ਪਹੁੰਚੇ ਸੀ ਅਤੇ ਇਸ ਮਾਮਲੇ 'ਤੇ ਹੁਣ ਲਗਾਤਾਰ ਸਿਆਸਤ ਗਰਮਾਉਂਦੀ ਜਾ ਰਹੀ ਹੈ।



ABOUT THE AUTHOR

...view details