ਲੁਧਿਆਣਾ:ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨਾਬਾਲਿਗ ਲੜਕੀ ਨੂੰ ਉਸ ਦੇ ਹੀ ਗੁਆਂਢ ਰਹਿਣ ਵਾਲੇ ਰਣਜੀਤ ਉਰਫ਼ ਛੋਟੂ ਵੱਲੋਂ ਅਗਵਾ ਕਰਕੇ ਉੱਤਰ ਪ੍ਰਦੇਸ਼ ਲਿਜਾਇਆ ਗਿਆ ਜਿੱਥੇ ਉਸ ਦੇ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਦੱਸ ਦਈਏ ਕਿ ਕਈ ਮਹੀਨਿਆਂ ਤੋਂ ਬਾਅਦ ਪੀੜਤਾ ਆਪਣੀ ਜਾਨ ਬਚਾ ਕੇ ਲੁਧਿਆਣਾ ਪਹੁੰਚੀ ਜਿੱਥੇ ਉਸ ਨੇ ਆਪਣੀ ਸਾਰੀ ਹੱਡਬੀਤੀ ਆਪਣੇ ਪਰਿਵਾਰ ਨੂੰ ਦੱਸੀ। ਜਿਸ ਤੋਂ ਬਾਅਦ ਪਰਿਵਾਰ ਨੇ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੀੜਤ ਲੜਕੀ 24 ਅਪ੍ਰੈਲ ਨੂੰ ਆਪਣੇ ਘਰ ਵਿੱਚ ਜਦੋਂ ਇੱਕਲੀ ਸੀ ਤਾਂ ਮੁਲਜ਼ਮ ਜਬਰਨ ਉਸ ਦੇ ਘਰ ਦਾਖਿਲ ਹੋਇਆ ਅਤੇ ਫਿਰ ਉਸ ਨਾਲ ਜ਼ਬਰਦਸਤੀ ਉਤਰ ਪ੍ਰਦੇਸ਼ ਤੋਂ ਲੈ ਗਿਆ ਜਿਸ ਤੋਂ ਬਾਅਦ ਪਰਿਵਾਰ ਨੇ ਆਪਣੀ ਬੇਟੀ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਪਰ ਪੁਲਿਸ ਦੀ ਨਾਕਾਮੀ ਕਰਕੇ ਲੜਕੀ ਨੂੰ ਨਹੀਂ ਲੱਭਿਆ ਜਾ ਸਕਿਆ। ਆਖਿਰਕਾਰ ਕੁੜੀ ਨੇ ਖੁਦ ਆਪਣੇ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਗੋਡਾ ਰੇਲਵੇ ਸਟੇਸ਼ਨ ਤੇ ਹੈ। ਜਿਸ ਤੋਂ ਬਾਅਦ ਪੁਲਿਸ ਉਸ ਨੂੰ ਵਾਪਸ ਲੈ ਕੇ ਆਈ।
ਫਿਲਹਾਲ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਪਰ ਇੱਥੇ ਵੱਡਾ ਸਵਾਲ ਇਹ ਵੀ ਹੈ ਕਿ 5 ਮਹੀਨੇ ਗੁਮਸੁਦਾ ਦੀ ਰਿਪੋਰਟ ਦਰਜ ਕਰਾਉਣ ਦੇ ਬਾਵਜੂਦ ਪੁਲਿਸ ਨੇ ਲੜਕੀ ਨੂੰ ਲੱਭਣ ਦੀ ਸਮੇਂ ਸਿਰ ਜ਼ਹਿਮਤੀ ਨਹੀਂ ਚੁੱਕੀ, ਆਖਰਕਾਰ ਪੀੜਤ ਨੇ ਖੁਦ ਹੀ ਹਿੰਮਤ ਕਰਕੇ ਮੁਲਕਮ ਦੇ ਚੰਗੁਲ ਤੋਂ ਛੁੱਟ ਕੇ ਵਾਪਿਸ ਲੁਧਿਆਣਾ ਪਹੁੰਚੀ।
ਇਹ ਵੀ ਪੜੋ:ਤੇਜ਼ ਰਫਤਾਰ ਨਗਰ ਨਿਗਮ ਦੇ ਟਿੱਪਰ ਦਾ ਕਹਿਰ, ਬਜ਼ੁਰਗ ਨੂੰ ਦਰੜਿਆ