ਪੰਜਾਬ

punjab

ETV Bharat / city

ਬਚਪਨ ਤੋਂ ਸੀ ਯਸ਼ਪਾਲ ਸ਼ਰਮਾ 'ਚ ਕ੍ਰਿਕਟ ਦਾ ਜਜ਼ਬਾ: ਬਾਲ ਕ੍ਰਿਸ਼ਨ ਬਾਲੀ - ਕ੍ਰਿਕਟ ਦਾ ਜ਼ਨੂੰਨ

ਮਰਹੂਮ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਭਰਾ ਬਾਲ ਕ੍ਰਿਸ਼ਨ ਬਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਜ਼ਨੂੰਨ ਸੀ। ਉਨ੍ਹਾਂ ਦਾ ਕਹਿਣਾ ਕਿ ਯਸ਼ਪਾਲ ਦਾ ਕ੍ਰਿਕਟ ਖੇਡਣਾ ਪਿਤਾ ਜੀ ਨੂੰ ਪਸੰਦ ਨਹੀਂ ਸੀ, ਪਰ ਉਹ ਹਮੇਸ਼ਾ ਯਸ਼ਪਾਲ ਨੂੰ ਕ੍ਰਿਕਟ ਲਈ ਉਤਸ਼ਾਹਿਤ ਕਰਦੇ ਰਹਿੰਦੇ ਸੀ।

ਮਰਹੂਮ ਕ੍ਰਿਕਟਰ ਯਸ਼ਪਾਲ ਸ਼ਰਮਾ
ਮਰਹੂਮ ਕ੍ਰਿਕਟਰ ਯਸ਼ਪਾਲ ਸ਼ਰਮਾ

By

Published : Jul 13, 2021, 2:46 PM IST

ਲੁਧਿਆਣਾ: ਸਾਲ 1983 'ਚ ਕ੍ਰਿਕਟ ਕੱਪ ਦੇ ਜੇਤੂ ਖਿਡਾਰੀ ਯਸ਼ਪਾਲ ਸ਼ਰਮਾ ਦੀ ਅਚਨਚੇਤ ਮੌਤ ਨਾਲ ਕ੍ਰਿਕਟ ਜਗਤ 'ਚ ਸੋਗ ਦੀ ਲਹਿਰ ਹੈ। ਯਸ਼ਪਾਲ ਸ਼ਰਮਾ ਜੋ ਲੁਧਿਆਣਾ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਭਰਾ ਅੱਜ ਵੀ ਲੁਧਿਆਣਾ 'ਚ ਰਹਿ ਰਹੇ ਹਨ। ਮਰਹੂਮ ਯਸ਼ਪਾਲ ਸ਼ਰਮਾ ਲੁਧਿਆਣਾ ਤੋਂ ਬਾਅਦ ਦਿੱਲੀ ਰਹਿਣ ਲੱਗੇ ਸਨ। ਉਨ੍ਹਾਂ ਦੀ ਬੇਵਕਤੀ ਮੌਤ ਕਾਰਨ ਪਰਿਵਾਰ 'ਚ ਵੀ ਗਮ ਦਾ ਮਾਹੌਲ ਹੈ।

ਮਰਹੂਮ ਕ੍ਰਿਕਟਰ ਯਸ਼ਪਾਲ ਸ਼ਰਮਾ

ਇਸ ਸਬੰਧੀ ਮਰਹੂਮ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਭਰਾ ਬਾਲ ਕ੍ਰਿਸ਼ਨ ਬਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਜ਼ਨੂੰਨ ਸੀ। ਉਨ੍ਹਾਂ ਦਾ ਕਹਿਣਾ ਕਿ ਯਸ਼ਪਾਲ ਦਾ ਕ੍ਰਿਕਟ ਖੇਡਣਾ ਪਿਤਾ ਜੀ ਨੂੰ ਪਸੰਦ ਨਹੀਂ ਸੀ, ਪਰ ਉਹ ਹਮੇਸ਼ਾ ਯਸ਼ਪਾਲ ਨੂੰ ਕ੍ਰਿਕਟ ਲਈ ਉਤਸ਼ਾਹਿਤ ਕਰਦੇ ਰਹਿੰਦੇ ਸੀ।

ਉਨ੍ਹਾਂ ਦੱਸਿਆ ਕਿ ਯਸ਼ਪਾਲ ਪਹਿਲੇ ਅਜਿਹੇ ਖਿਡਾਰੀ ਸੀ, ਜੋ ਸ਼ੁੱਧ ਵੈਸ਼ਨੂੰ ਸੀ, ਉਹ ਸ਼ਾਕਾਹਾਰੀ ਡਾਈਟ ਲੈਂਦੇ ਸੀ। ਇਸ ਦੇ ਨਾਲ ਹੀ ਬਾਲ ਕ੍ਰਿਸ਼ਨ ਬਾਲੀ ਜੀ ਨੇ ਦੱਸਿਆ ਕਿ ਉਹ ਸੱਤ ਭੈਣ ਭਰਾ ਸੀ ਅਤੇ ਯਸ਼ਪਾਲ ਸਭ ਤੋਂ ਛੋਟੇ ਸੀ, ਜਿਸ ਕਾਰਨ ਉਹ ਘਰ 'ਚ ਸਭ ਦੇ ਹਰਮਨ ਪਿਆਰੇ ਸੀ।

ਇਹ ਵੀ ਪੜ੍ਹੋ:ਮਰਹੂਮ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਦੋਸਤ ਭਾਵੁਕ ਮਨ ਨਾਲ ਸਾਂਝੀਆਂ ਕੀਤੀਆਂ ਯਾਦਾਂ

ABOUT THE AUTHOR

...view details