ਲੁਧਿਆਣਾ: ਸਾਈਕਲ ਇੰਡਸਟਰੀ ਅਤੇ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਹੈ। ਲੁਧਿਆਣਾ ਦੇ ਵਿੱਚ ਸਾਲਾਨਾ ਡੇਢ ਕਰੋੜ ਦੇ ਕਰੀਬ ਸਾਈਕਲ ਤਿਆਰ ਕੀਤੇ ਜਾਂਦੇ ਹਨ ਅਤੇ ਇਸ ਵਿੱਚ ਛੋਟੀਆਂ ਅਤੇ ਮੀਡੀਅਮ ਸਨਅਤਾ ਦਾ ਵੀ ਅਹਿਮ ਰੋਲ ਹੈ। ਲੁਧਿਆਣਾ ਦੇ ਵਿੱਚ ਸਾਈਕਲ ਉਦਯੋਗ ਦੇ ਨਾਲ ਜੁੜੀਆਂ ਹੋਈਆਂ 4000 ਤੋਂ ਵੱਧ ਛੋਟੀਆਂ ਅਤੇ ਵੱਡੀਆਂ ਯੂਨਿਟਾਂ ਹਨ। ਇਸ ਵਿੱਚ ਹੀਰੋ ਸਾਈਕਲ, ਏਵਨ, ਹਾਈ ਬਰਡ, ਨੋਵਾ ਅਤੇ ਨੀਲਮ ਸਾਈਕਲ ਵਰਗੀਆਂ ਕੰਪਨੀਆਂ ਦੇ ਨਾਂਅ ਸ਼ਾਮਿਲ ਹਨ।
ਆਮ ਸਾਈਕਲ ਯਾਨੀ ਜਿਸ ਨੂੰ ਰੋਡਸਟਰ ਸਾਈਕਲ ਕਿਹਾ ਜਾਂਦਾ ਹੈ, ਲੁਧਿਆਣਾ ਦੇ ਵਿੱਚ ਸਾਲਾਨਾ 80-85 ਲੱਖ ਸਾਈਕਲ ਬਣਾਏ ਜਾਂਦੇ ਹਨ। ਇਸ ਵਿੱਚ ਲੱਗਭੱਗ 48 ਫੀਸਦੀ ਹਿੱਸਾ ਸਰਕਾਰ ਵੱਲੋਂ ਦਿੱਤੇ ਗਏ ਆਰਡਰਾਂ ਦਾ ਹੁੰਦਾ ਹੈ। ਲੁਧਿਆਣਾ ਦਾ ਸਾਈਕਲ ਪੰਜਾਬ ਤੋਂ ਇਲਾਵਾ ਦੇਸ਼ ਦੇ ਲਗਭਗ ਹਰ ਹਿੱਸੇ ਵਿੱਚ ਵਿਕਰੀ ਲਈ ਜਾਂਦਾ ਹੈ। ਗੁਜਰਾਤ, ਮੱਧ ਪ੍ਰਦੇਸ਼, ਅਸਾਮ, ਆਂਧਰਾ ਪ੍ਰਦੇਸ਼, ਕਰਨਾਟਕਾ ਆਦਿ ਵਿੱਚ ਲੁਧਿਆਣਾ ਦਾ ਵੱਡੀ ਤਦਾਦ 'ਚ ਸਾਈਕਲ ਵਿਕਦਾ ਹੈ।