ਲੁਧਿਆਣਾ: ਰਾਏਕੋਟ ਦੇ ਸੀਲੋਆਣੀ ਸੜਕ 'ਤੇ ਬੀਤੀ ਰਾਤ 7 ਵਜੇ ਦੇ ਕਰੀਬ ਇੱਕ 55 ਸਾਲਾ ਔਰਤ ਨੂੰ ਗੁਆਂਢ 'ਚ ਰਹਿੰਦੇ ਨਾਬਾਲਗ ਲੜਕੇ ਨੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰਨ ਉਪਰੰਤ ਦੋ ਮੋਬਾਈਲ ਫੋਨ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਔਰਤ 'ਤੇ ਗੁਆਂਢ 'ਚ ਰਹਿੰਦੇ ਨਾਬਾਲਗ ਲੜਕੇ ਨੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ - ਪਬਜੀ ਗੇਮ ਖੇਡਣ ਦਾ ਸ਼ੌਕੀਨ
ਪੀੜਤ ਔਰਤ ਪਰਮਜੀਤ ਕੌਰ(50) ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 7 ਵਜੇ ਦੇ ਕਰੀਬ ਉਹ ਘਰ ਵਿੱਚ ਇਕੱਲੀ ਸੀ ਤਾਂ ਗੁਆਂਢ 'ਚ ਆਪਣੇ ਨਾਨਾ ਜੰਗੀਰ ਸਿੰਘ ਕੋਲ ਪਿਛਲੇ 10-11 ਸਾਲਾ ਤੋਂ ਰਹਿੰਦੇ ਪ੍ਰਭਜੋਤ ਸਿੰਘ ਨੇ ਤੇਜਧਾਰ ਹਥਿਆਰ ਦਾਹ ਨਾਲ ਉਸ ਉੱਪਰ ਹਮਲਾ ਕਰ ਦਿੱਤਾ। ਇਸ ਦੌਰਾਨ ਉਕਤ ਹਮਲਾਵਰ ਨੇ ਉਸ ਦੇ ਤਿੰਨ ਵਾਰ ਸਿਰ ਵਿੱਚ ਅਤੇ ਦੋ ਵਾਰ ਹੱਥ 'ਤੇ ਕੀਤੇ ਪਰ ਉਹ ਜੋਰ ਨਾਲ ਧੱਕਾ ਮਾਰਕੇ ਘਰੋਂ ਬਾਹਰ ਨਿਕਲ ਕੇ ਰੌਲਾ ਪਾ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਪਰਮਜੀਤ ਕੌਰ(50) ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 7 ਵਜੇ ਦੇ ਕਰੀਬ ਉਹ ਘਰ ਵਿੱਚ ਇਕੱਲੀ ਸੀ ਤਾਂ ਗੁਆਂਢ 'ਚ ਆਪਣੇ ਨਾਨਾ ਜੰਗੀਰ ਸਿੰਘ ਕੋਲ ਪਿਛਲੇ 10-11 ਸਾਲਾ ਤੋਂ ਰਹਿੰਦੇ ਪ੍ਰਭਜੋਤ ਸਿੰਘ ਨੇ ਤੇਜਧਾਰ ਹਥਿਆਰ ਦਾਹ ਨਾਲ ਉਸ ਉੱਪਰ ਹਮਲਾ ਕਰ ਦਿੱਤਾ। ਇਸ ਦੌਰਾਨ ਉਕਤ ਹਮਲਾਵਰ ਨੇ ਉਸ ਦੇ ਤਿੰਨ ਵਾਰ ਸਿਰ ਵਿੱਚ ਅਤੇ ਦੋ ਵਾਰ ਹੱਥ 'ਤੇ ਕੀਤੇ ਪਰ ਉਹ ਜੋਰ ਨਾਲ ਧੱਕਾ ਮਾਰਕੇ ਘਰੋਂ ਬਾਹਰ ਨਿਕਲ ਕੇ ਰੌਲਾ ਪਾ ਦਿੱਤਾ। ਜਿਸ 'ਤੇ ਆਲੇ-ਦੁਆਲੇ ਦੇ ਲੋਕਾਂ ਇਕੱਠੇ ਹੋ ਗਏ ਅਤੇ ਉਸ ਦਾ ਬੇਟਾ ਵੀ ਆ ਗਿਆ। ਜਿਨ੍ਹਾਂ ਉਸ ਨੂੰ ਕਾਰ ਰਾਹੀਂ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਦਾਖਲ ਕਰਵਾਇਆ, ਜਿਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਪਰ ਉਥੋਂ ਵੀ ਡਾਕਟਰਾਂ ਨੇ ਉਸ ਨੂੰ ਮੋਹਾਲੀ ਭੇਜ ਦਿੱਤਾ, ਜਿੱਥੇ ਉਸ ਦਾ ਇਲਾਜ ਹੋਇਆ।
ਪੀੜਤਾ ਨੇ ਦੱਸਿਆ ਕਿ ਉਕਤ ਹਮਲਾਵਰ ਉਨ੍ਹਾਂ ਦੇ ਘਰ ਪਏ ਦੋ ਮੋਬਾਇਲ ਫੋਨ ਚੁੱਕ ਕੇ ਭੱਜ ਗਿਆ, ਜੋ ਉਕਤ ਹਮਲਾਵਰ ਦੇ ਘਰ ਦੇ ਪਿਛਲੇ ਪਾਸੇ ਇੱਕ ਖਾਲੀ ਪਲਾਟ 'ਚੋ ਮਿਲੇ ਹਨ। ਇਸ ਮੌਕੇ ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਉਕਤ ਨਾਬਾਲਗ ਲੜਕਾ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੇ ਗੁਆਂਢ ਵਿੱਚ ਰਹਿ ਰਿਹਾ ਹੈ ਪਰ ਉਸ ਦੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਸਾਰੇ ਹੈਰਾਨ-ਪ੍ਰੇਸ਼ਾਨ ਹਨ। ਉੱਥੇ ਹੀ ਇਸ ਵਾਰਦਾਤ ਨਾਲ ਮੁਹੱਲੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਮੌਕੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਹਮਲਾਵਰ ਪਬਜੀ ਗੇਮ ਖੇਡਣ ਦਾ ਸ਼ੌਕੀਨ ਹੈ, ਉਹ ਪਿਛਲੇ ਕੁੱਝ ਸਮੇਂ ਤੋਂ ਚਿੜਚੜੇ ਸੁਭਾਅ ਦਾ ਹੋ ਗਿਆ।