ਲੁਧਿਆਣਾ:ਜ਼ਿਲ੍ਹੇ ਦੀ ਬਿੱਲਾ ਨੰਬਰ 5 ਕੁਲੀ ਸੁਸ਼ਮਾ ਇਹਨੀ ਦਿਨੀਂ ਚਰਚਾ ਦਾ ਵਿਸ਼ਾ ਬਣੀ (woman coolie Ludhiana railway station) ਹੋਈ ਹੈ, ਸੁਸ਼ਮਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਕੁਲੀ ਹੈ ਅਤੇ ਲੋਕਾਂ ਦਾ ਬੋਝ ਆਪਣੇ ਸਿਰ ਤੇ ਢੋਆ ਕੇ ਆਪਣੇ ਪਰਿਵਾਰ ਦਾ ਬੋਝ ਚੁੱਕ ਰਹੀ ਹੈ। ਸੁਸ਼ਮਾ ਨੇ ਦੱਸਿਆ ਕਿ ਉਸ ਦਾ ਪਤੀ ਕੁਲੀ ਦਾ ਕੰਮ ਕਰਦਾ ਸੀ ਪਰ ਉਹ ਬੀਤੇ ਕਈ ਸਾਲਾਂ ਤੋਂ ਬਿਮਾਰ ਹੈ ਕੋਰੋਨਾ ਤੋਂ ਬਾਅਦ ਉਹ ਕੰਮ ਵੀ ਨਹੀਂ ਕਰ ਸਕਿਆ ਜਿਸ ਤੋਂ ਬਾਅਦ ਹੁਣ ਉਸ ਨੇ ਹਿੰਮਤ ਦਿਖਾਈ ਅਤੇ 5 ਮਹੀਨਿਆਂ ਤੋਂ ਉਹ ਆਪਣੇ ਪਤੀ ਦੇ ਨੰਬਰ ਤੇ ਕੁਲੀ ਦਾ ਕੰਮ ਲੁਧਿਆਣਾ ਰੇਲਵੇ ਸਟੇਸ਼ਨ ਉੱਤੇ (woman is working as a coolie) ਕਰ ਰਹੀ ਹੈ।
ਇਹ ਵੀ ਪੜੋ:ਸ਼ੱਕੀ ਹਾਲਾਤਾਂ ਵਿਚ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਦੇ ਲਾਏ ਇਲਜ਼ਾਮ
ਉਨ੍ਹਾਂ ਕਿਹਾ ਕਿ ਪਤੀ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਉਹ ਹੁਣ ਕਦੀ ਵੀ ਕੰਮ ਨਹੀਂ ਕਰ ਸਕਦਾ ਉਸ ਦਾ ਪਰਿਵਾਰ ਵੱਡਾ ਹੈ ਜਿਸ ਕਰਕੇ ਹੁਣ ਉਹ ਇਹ ਕੰਮ ਕਰ ਰਹੀ ਹੈ। ਸੁਸ਼ਮਾ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਸ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਉਸ ਨੂੰ ਕੁਲੀ ਦਾ ਕੰਮ ਕਰਨਾ ਪਵੇਗਾ ਪਰ ਮਜ਼ਬੂਰੀਆਂ ਨੇ ਉਸ ਨੂੰ ਸਬ ਸਿਖਾ ਦਿੱਤਾ ਅਤੇ ਅੱਜ ਉਹ ਇਹ ਦਾ ਕੰਮ ਕਰ (woman is working as a coolie) ਰਹੀ ਹੈ।
ਸੁਸ਼ਮਾ ਨੇ ਦੱਸਿਆ ਕਿ ਉਸ ਦਾ ਪਰਿਵਾਰ ਬਹੁਤ ਵੱਡਾ ਹੈ ਪਰ ਉਸ ਦੀ ਕੋਈ ਖਾਸ ਮਦਦ ਨਹੀਂ ਕਰਦਾ, ਉਹ ਆਪਣਾ ਕੰਮ ਆਪ ਕਰਦੀ ਹੈ, ਉਸ ਦਾ ਬੇਟਾ ਸਕੂਲ ਪੜ੍ਹਦਾ ਹੈ ਤੇ ਆਪਣੇ ਬੇਟੇ ਦੇ ਸਕੂਲ ਦੇ ਖਰਚੇ ਲਈ ਅਤੇ ਪਤੀ ਦੀ ਦਵਾਈ ਲਈ ਇਹ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਜਬੂਰੀ ਸਭ ਸਿਖਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਕਦੀ 200 ਜਾਂ ਕਦੀ 300 ਬਣ ਜਾਂਦਾ ਹੈ ਜਿਸ ਨਾਲ ਘਰ ਦਾ ਖਰਚਾ ਚਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਸ ਨੇ ਵੀ ਬਹੁਤ ਸੁਪਨੇ ਵੇਖੇ ਸੀ ਕੇ ਓਹ ਵਿਆਹ ਤੋਂ ਬਾਅਦ ਆਪਣੇ ਘਰ ਖੁਸ਼ ਰਹੇਗੀ ਪਰ ਉਸ ਨੂੰ ਪਤਾ ਨਹੀਂ ਸੀ ਕੇ ਉਸ ਦੇ ਘਰ ਦੇ ਅਜਿਹੇ ਹਾਲਾਤ ਬਣ ਜਾਣਗੇ।
ਕੁਲੀ ਸੁਸ਼ਮਾ ਨੇ ਦੱਸਿਆ ਕਿ ਉਸ ਦੀ ਇਕ ਹਫਤਾ ਦਿਨ ਦੀ ਡਿਊਟੀ ਹੁੰਦੀ ਹੈ ਅਤੇ ਇੱਕ ਹਫਤਾ ਰਾਤ ਦੀ ਡਿਊਟੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਕੰਮ ਕਰਦੀ ਹੈ, ਜਦੋਂ ਦਿਨ ਦੀ ਡਿਊਟੀ ਹੁੰਦੀ ਹੈ ਤਾਂ ਉਸ ਦੀ ਸੱਸ ਬੱਚਿਆਂ ਨੂੰ ਸਾਂਭ ਲੈਂਦੀ ਹੈ, ਉਹਨਾਂ ਦੱਸਿਆ ਕਿ ਕਈ ਵਾਰ ਲੋਕ ਮੈਨੂੰ ਵੇਖ ਕੇ ਆਪਣਾ ਬੋਝ ਚੁਕਵਾਉਣ ਤੋਂ ਮਨ੍ਹਾ ਕਰ ਦਿੰਦੇ ਨੇ ਕਈ ਵਾਰ ਜਿਆਦਾ ਵਜਨ (woman coolie Ludhiana railway station) ਹੁੰਦਾ ਹੈ ਤਾਂ ਉਹ ਰੇਹੜੇ ਦਾ ਇਸਤੇਮਾਲ ਕਰਦੀ ਹੈ ਵਜਨ ਘੱਟ ਹੋਣ ਤੇ ਸਿਰ ਤੇ ਵੀ ਲੋਕਾਂ ਦਾ ਸਮਾਨ ਚੁੱਕਦੀ ਹੈ, ਕਈ ਵਾਰ ਥੱਕ ਜਾਂਦੀ ਹੈ ਤਾਂ ਫਿਰ ਬੈਠ ਕੇ ਸੋਚਦੀ ਹੈਂ ਪਰ ਪਰਿਵਾਰ ਦੀ ਮਜਬੂਰੀ ਫਿਰ ਉਸ ਨੂੰ ਲੋਕਾਂ ਦਾ ਬੋਝ ਚੁੱਕਣ ਲਈ ਪ੍ਰੇਰਨਾ ਦਿੰਦੀ ਹੈ ਲੋਕਾਂ ਦਾ ਬੋਝ ਚੁੱਕਣ ਨਾਲ ਉਹ ਆਪਣੇ ਪਰਿਵਾਰ ਦਾ ਬੋਝ ਵੀ ਚੁੱਕ ਲੈਂਦੀ ਹੈ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਪੜ੍ਹਾ-ਲਿਖਾ ਕੇ ਚੰਗੇ ਕੀਤੇ ਤੇ ਲਗਾਉਣਾ ਚਾਹੁੰਦੀ ਹੈ, ਉਹਨਾਂ ਦੱਸਿਆ ਕਿ ਪਤੀ ਦਾ ਤਾਂ ਪਤਾ ਨਹੀਂ ਕਦੋਂ ਠੀਕ ਹੋਵੇਗਾ ਕਿਉਂਕਿ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ ਹੈ ਪਰ ਜਦੋਂ ਤਕ ਉਸ ਦੇ ਸਰੀਰ ਵਿੱਚ ਜਾਨ ਹੈ ਉਹ ਇਹ ਕੁਲੀ ਦਾ ਕੰਮ ਜ਼ਰੂਰ ਕਰਦੀ (woman is working as a coolie) ਰਹੇਗੀ।
ਇਹ ਵੀ ਪੜੋ:ਚੰਨੀ ਤੋਂ ਬਾਅਦ ਚਰਚਾ ਵਿੱਚ ਮੁੱਖ ਮੰਤਰੀ ਮਾਨ, ਸਟੇਜ ਉੱਤੇ ਕੀਤਾ ਗਰਬਾ ਤੇ ਪਾਇਆ ਭੰਗੜਾ