ਲੁਧਿਆਣਾ: ਪੰਜਾਬੀਆਂ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਜਿਥੇ ਵੱਖ-ਵੱਖ ਪਾਰਟੀਆਂ ਦਾ ਗਠਨ ਹੁਣ ਤੋਂ ਹੀ ਹੋਣਾ ਸ਼ੁਰੂ ਹੋ ਗਿਆ ਹੈ, ਉਥੇ ਹੀ ਰਵਾਇਤੀ ਪਾਰਟੀਆਂ ਅਕਾਲੀ ਦਲ (Akali Dal) ਕਾਂਗਰਸ (Congress) ਅਤੇ ਆਮ ਆਦਮੀ ਪਾਰਟੀ (Aam Aadmi Party) ਤੋਂ ਇਲਾਵਾ ਲਗਭਗ ਸਾਰੀਆਂ ਹੀ ਵਿਧਾਨ ਸਭਾ ਚੋਣਾਂ (Assembly elections) 'ਚ ਬਣਨ ਵਾਲਾ ਤੀਸਰਾ ਮੋਰਚਾ ਇਸ ਵਾਰ ਚੋਣਾਂ ਦੌਰਾਨ ਕੀ ਭੂਮਿਕਾ ਨਿਭਾਏਗਾ। ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਤੀਸਰੇ ਮੋਰਚੇ ਵਿਚ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਤੋਂ ਵੱਖ ਹੋਏ ਪਰਮਿੰਦਰ ਸਿੰਘ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਆਜ਼ਾਦ ਸਮਾਜ ਪਾਰਟੀ ਸੀਪੀਆਈ ਸੀਪੀਐਮ ਅਤੇ ਹੋਰ ਵੀ ਕਈ ਪੰਜਾਬ ਦੇ ਸਿਆਸੀ ਗੁੱਟ ਸ਼ਾਮਲ ਹਨ।
ਪਹਿਲਾਂ ਵੀ ਬਣੇ ਮੋਰਚੇ
ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਤੀਸਰਾ ਮੋਰਚਾ ਚੋਣਾਂ ਦੌਰਾਨ ਬਣਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਮੋਰਚੇ ਤਕ ਬਣ ਚੁੱਕੇ ਹਨ। ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਉਦੋਂ ਵੀ ਮੋਰਚਾ ਸਾਹਮਣੇ ਆਇਆ ਸੀ, ਜਦੋ ਕੁਝ ਸਿਆਸੀ ਲੀਡਰਾਂ ਨੂੰ ਨਾਲ ਲੈ ਕੇ ਚੋਣਾਂ ਵਿੱਚ ਕਿਸਮਤ ਅਜ਼ਮਾਈ ਸੀ ਇੰਨਾ ਹੀ ਨਹੀਂ ਲੋਕ ਇਨਸਾਫ਼ ਪਾਰਟੀ, ਦੇ ਨਾਲ ਹੋਰ ਵੀ ਪੰਜਾਬ ਦੀਆਂ ਕਈ ਅਹਿਮ ਪਾਰਟੀਆਂ ਵੱਖ ਹੋ ਕੇ ਮੋਰਚੇ ਬਣਾ ਚੁੱਕੇ ਹਨ ਪਰ ਇਥੇ ਲੜਾਈ ਜਦੋਂ ਸੀਐਮ ਅਹੁਦੇ ਦੀ ਆਉਂਦੀ ਹੈ ਤਾਂ ਪਾਰਟੀਆਂ ਵਿਚਾਲੇ ਆਪਸੀ ਖਿੱਚੋਤਾਣ ਤੀਸਰੇ ਮੋਰਚੇ ਦਾ ਕਾਮਯਾਬ ਨਾ ਹੋਣ ਦਾ ਵੱਡਾ ਕਾਰਨ ਬਣਦੀ ਰਹੀ ਹੈ।
ਇਹ ਵੀ ਪੜੋ:ਅਭੁੱਲਣਯੋਗ ਹਨ 84 ਦਾ ਸਿੱਖ ਕਤਲੇਆਮ-ਸੁਖਬੀਰ ਬਾਦਲ
2022 ਵਿਧਾਨ ਸਭਾ ਚੋਣਾਂ 'ਚ ਕੀ ਭੂਮਿਕਾ ਪੰਜਾਬ ਵਿੱਚ ਜਿਹੋ-ਜਿਹੀ ਸਿਆਸੀ ਸਮੀਕਰਣ ਬਣਦੇ ਜਾ ਰਹੇ ਹਨ। ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਕਿਸੇ ਇਕੱਲੀ ਪਾਰਟੀ ਲਈ ਜਿੱਤ ਦਾ ਰਾਹ ਸੌਖਾ ਨਹੀਂ ਹੋਵੇਗਾ ਹਾਲਾਂਕਿ ਇਸ ਮਾਮਲੇ ਵਿਚ ਅਕਾਲੀ ਦਲ ਪਹਿਲਾਂ ਹੀ ਬਾਜ਼ੀ ਮਾਰ ਚੁੱਕਾ ਹੈ ਅਤੇ ਬਸਪਾ ਦੇ ਨਾਲ ਗਠਜੋੜ ਕਰਕੇ ਆਪਸ ਵਿੱਚ ਸੀਟਾਂ ਵੰਡ ਕੇ ਚੋਣਾਂ ਲੜਨ ਦੀ ਤਿਆਰੀ ਕਰ ਚੁੱਕਾ ਹੈ ਪਰ ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਅਹੁਦੇ ਤੋਂ ਲਾਂਭੇ ਕੀਤੇ ਗਏ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਪਾਰਟੀ ਬਣਾਉਣ ਦੇ ਇੱਛੁਕ ਹਨ ਅਤੇ ਚੋਣਾਂ 'ਚ ਸਰਗਰਮ ਵਿਖਾਈ ਦੇ ਰਹੇ ਹਨ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਬਾਦਲਾਂ ਤੋਂ ਵੱਖ ਹੋਏ ਧੜੇ ਦੇ ਨਾਲ ਉਹ ਗੱਲਬਾਤ ਕਰਕੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਇੱਕਜੁੱਟ ਹੋ ਸਕਦੇ ਹਨ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਤੀਜੇ ਮੋਰਚੇ ਵਿਚਕਾਰ ਵੀ ਅੰਦਰਖਾਤੇ ਗੱਲਬਾਤ ਚੱਲ ਰਹੀ ਹੈ ਸਾਰੀਆਂ ਪਾਰਟੀਆਂ ਨੂੰ ਇਹ ਪਤਾ ਹੈ ਕਿ ਪੰਜਾਬ ਵਿੱਚ ਇਕੱਲਿਆਂ ਚੋਣ ਲੜ ਕੇ ਜਿੱਤਣਾ ਇਸ ਵਾਰ ਸੌਖਾ ਨਹੀਂ ਹੋਵੇਗਾ।