ਲੁਧਿਆਣਾ:ਪੰਜਾਬ ਦੇ ਨਾਲ ਲੁਧਿਆਣਾ ਦੇ ਕੁਝ ਹਿੱਸਿਆਂ ਦੇ ਵਿਚ ਬੀਤੀ ਦੇਰ ਸ਼ਾਮ ਹਲਕੀ ਬੂੰਦਾਬਾਂਦੀ ਹੋਈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲr। ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ 2-3 ਦਿਨ ਤੱਕ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ ਪਰ ਭਾਰੀ ਮੀਂਹ ਨਹੀਂ ਪਵੇਗਾ।
ਇਸ ਸਬੰਧ ਵਿੱਚ ਪੀਏਯੂ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਰਾਤ ਵਿੱਚ ਤਾਪਮਾਨ ਵਧਣ ਕਰਕੇ ਹੀ ਇਹ ਲੋਕਲl ਸਿਸਟਮ ਬਣਿਆ ਹੋਇਆ ਹੈ ਜਿਸ ਕਰਕੇ ਹਲਕੀ ਬੂੰਦਾਬਾਂਦੀ ਹੋਈ ਹੈ ਪਰ ਇਸ ਨਾਲ ਜ਼ਿਆਦਾ ਮੀਂਹ ਨਹੀਂ ਪਵੇਗਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ ਵੱਧ ਤੋਂ ਵੱਧ ਪਾਰਾ 33 ਡਿਗਰੀ ਜਦੋਂ ਕਿ ਘੱਟੋ ਘੱਟ 23 ਡਿਗਰੀ ਦੇ ਕਰੀਬ ਚੱਲ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਤੰਬਰ ਮਹੀਨੇ ਦੇ ਵਿਚ ਆਮ ਨਾਲੋ ਵੱਧ ਮੀਂਹ ਪਿਆ ਜਦਕਿ ਅਗਸਤ ਮਹੀਨਾ ਮੀਂਹ ਤੋਂ ਜ਼ਿਆਦਤਰ ਸੱਖਣਾ ਰਿਹਾ।
ਸਹਾਇਕ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਕਿਸਾਨਾਂ ਨੂੰ ਇਹ ਅਪੀਲ ਜ਼ਰੂਰੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਇਸ ਨਾਲ ਜਿੱਥੇ ਚੌਗਿਰਦੇ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਘੱਟੋ ਘੱਟ ਟੈਂਪਰੇਚਰ ਘੱਟ ਹੋਣ ਕਰ ਕੇ ਪ੍ਰਦੂਸ਼ਣ ਦੇ ਨਾਲ ਅਤੇ ਦਿਵਾਲੀ ਦੇ ਪਟਾਖੇ ਆਦਿ ਕਰਕੇ ਮੌਸਮ ਚ ਸਮਾਗ ਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਜੋ ਮਨੁੱਖੀ ਸਿਹਤ ਲਈ ਵੀ ਸਹੀ ਨਹੀਂ ਹੁੰਦੀ ਹੈ। ਇਸ ਕਰਕੇ ਕਿਸਾਨ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਬਹੁਤ ਸਾਰੀਆਂ ਮਸ਼ੀਨਾਂ ਸਿਫਾਰਿਸ਼ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਕਿਸਾਨ ਪਰਾਲੀ ਦਾ ਖੇਤ ਵਿੱਚ ਹੀ ਨਵੇੜਾ ਕਰ ਸਕਦੇ ਹੋ।
ਇਹ ਵੀ ਪੜੋ:ਵਿਆਹ ਦੇ ਬੰਧਨ ਵਿੱਚ ਬੱਝੇ AAP ਵਿਧਾਇਕਾ ਨਰਿੰਦਰ ਕੌਰ ਭਰਾਜ, ਮਨਦੀਪ ਲੱਖੋਵਾਲ ਦੇ ਬਣੇ ਹਮਸਫ਼ਰ