ਲੁਧਿਆਣਾ : ਪਹਾੜਾਂ ਦੇ ਵਿੱਚ ਬੀਤੇ ਦਿਨੀਂ ਹੋਈ ਬਰਫ਼ਬਾਰੀ ਦਾ ਅਸਰ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਸਣੇ ਉੱਤਰ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਮੌਸਮ 'ਚ ਤਬਦੀਲੀ ਹੋਈ ਹੈ। ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਕਣਕ ਲਾਉਣ ਲਈ ਮੌਸਮ ਹੋਇਆ ਢੁਕਵਾਂ, ਆਉਂਦੇ ਦਿਨਾਂ 'ਚ ਹੋਰ ਵਧੇਗੀ ਠੰਡ: ਮੌਸਮ ਵਿਭਾਗ - ਮੌਸਮ ਵਿਭਾਗ
ਪਹਾੜਾਂ 'ਚ ਹੋਈ ਬਰਫ਼ਬਾਰੀ ਦਾ ਅਸਰ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਵੇਖਣ ਨੂੰ ਮਿਲਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਆਗਮੀ ਦਿਨਾਂ 'ਚ ਠੰਡ ਵਧੇਗੀ।
ਮੌਸਮ ਵਿਭਾਗ ਦੇ ਮੁਾਤਬਕ ਅਗਾਮੀ ਦਿਨਾਂ 'ਚ ਪੰਜਾਬ ਵਿੱਚ ਠੰਡ ਵਧੇਗੀ। ਉਨ੍ਹਾਂ ਦੱਸਿਆ ਕਿ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋਣ ਦੇ ਕਾਰਨ ਮੌਸਮ 'ਚ ਤਬਦੀਲੀ ਆਈ ਹੈ। ਰਾਤ ਦੇ ਸਮੇਂ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਜਦੋਂ ਕਿ ਅਜੇ ਕੁੱਝ ਇਲਾਕਿਆਂ 'ਚ ਗਰਮੀ ਮਹਿਸੂਸ ਹੋ ਰਹੀ ਹੈ। ਪੰਜਾਬ ਖੇਤੀਬਾੜੀ ਯੁਨੀਵਰਸਿਟੀ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਮੌਸਮ ਖੁਸ਼ਕ ਰਹੇਗਾ। ਫਿਲਹਾਲ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਰਾਤ ਤੇ ਦਿਨ ਦੇ ਪਾਰੇ ਵਿੱਚ ਲਗਭਗ ਅੱਧੋ-ਅੱਧ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਅਗਾਮੀ ਦਿਨਾਂ 'ਚ ਠੰਡ ਵਿੱਚ ਵਾਧਾ ਹੋਵੇਗਾ। ਫਿਲਹਾਲ ਮੀਂਹ ਪੈਣ ਦੀ ਕੋਈ ਸੰਭਾਵਨਾ ਨਾ ਹੋਣ ਦੇ ਚਲਦੇ ਮੌਸਮ ਫਸਲਾਂ ਲਈ ਬੇਹਦ ਢੁੱਕਵਾਂ ਹੈ। ਉਨ੍ਹਾਂ ਕਿਹਾ ਕਿ ਇਹ ਮੌਸਮ ਕਣਕ ਦੀ ਫਸਲ ਬੀਜਣ ਲਈ ਪੂਰੀ ਤਰ੍ਹਾਂ ਢੁੱਕਵਾਂ ਹੈ। ਉਨ੍ਹਾਂ ਕਿਹਾ ਕਿ ਜਿੰਨੀ ਠੰਡ ਹੋਵੇਗੀ, ਉਸ ਹਿਸਾਬ ਨਾਲ ਕਣਕ ਦੀ ਫਸਲ ਤੇ ਸਬਜ਼ੀਆਂ ਦੀ ਕਾਸ਼ਤ ਵਧੀਆ ਹੋਵੇਗੀ। ਉਨ੍ਹਾਂ ਦੱਸਿਆ ਫਿਲਹਾਲ ਕੁੱਝ ਸਮੇਂ ਤੱਕ ਲੋਕਾਂ ਨੂੰ ਖੁਸ਼ਕ ਠੰਡ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਮੀਂਹ ਪੈਣ ਮਗਰੋਂ ਧੁੰਧ ਤੇ ਠੰਡ ਵੱਧ ਜਾਣਗੇ। ਮੌਸਮ 'ਚ ਜਿਆਦਾ ਤਬਦੀਲੀ ਨਾ ਹੋਣ ਦੇ ਚਲਦੇ ਇਹ ਮੌਸਮ ਫਲਾਂ, ਸਬਜ਼ੀਆਂ ਤੇ ਫਸਲਾਂ ਲਈ ਲਾਹੇਵੰਦ ਸਾਬਿਤ ਹੋਵੇਗਾ।