ਲੁਧਿਆਣਾ: ਸ਼ਹਿਰ 'ਚ ਦੁਪਹਿਰ ਵੇਲੇ ਅਚਾਨਕ ਮੌਸਮ ਬਦਲਣ ਕਾਰਨ ਭਾਰੀ ਮੀਂਹ ਪਿਆ ਤੇ ਗੜੇਮਾਰੀ ਹੋਈ। ਇਸ ਬਾਰੇ ਮੌਸਮ ਵਿਭਾਗ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ 28 ਤੇ 29 ਫਰਵਰੀ ਨੂੰ ਪੰਜਾਬ ਦੇ ਕਈ ਹਿੱਸਿਆ 'ਚ ਭਾਰੀ ਮੀਂਹ ਪੈ ਸਕਦਾ ਹੈ।
ਭਾਰੀ ਮੀਂਹ ਨਾਲ ਹੋਈ ਗੜੇਮਾਰੀ ਅਚਾਨਕ ਭਾਰੀ ਮੀਂਹ ਪੈਣ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭਾਰੀ ਮੀਂਹ ਸਣੇ ਹੋਈ ਗੜੇਮਾਰੀ ਕਾਰਨ ਆਵਾਜਾਈ ਪ੍ਰਭਾਵਤ ਹੋਈ। ਇਸ ਸਮੇਂ ਭਾਰੀ ਮੀਂਹ ਦੇ ਨਾਲ ਹੋ ਰਹੀ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਤਾਬਕ 28-29 ਫਰਵਰੀ ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਉਮੀਦ ਪ੍ਰਗਟਾਈ ਗਈ ਸੀ। ਮੀਂਹ ਪੈਣ ਦਾ ਮੁੱਖ ਕਾਰਨ ਮੌਸਮ 'ਚ ਤਬਦੀਲੀ ਆਉਣਾ ਤੇ ਗਰਮੀ ਘੱਟਣ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀ ਨੇ ਕਿਸਾਨਾਂ ਨੂੰ ਵੀ ਇਹ ਸਲਾਹ ਦਿੱਤੀ ਹੈ ਕਿ ਉਹ ਆਪਣੀ ਫ਼ਸਲ 'ਤੇ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਕ ਸਪਰੇਅ ਕਰਨ। ਇਸ ਦੇ ਨਾਲ ਹੀ ਪੀਏਯੂ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ.ਕੁਲਵਿੰਦਰ ਕੌਰ ਮੁਤਾਬਕ ਪੰਜਾਬ ਦੇ ਮੌਸਮ 'ਚ ਆਗਮੀ ਦਿਨਾਂ 'ਚ ਵੱਡੀ ਤਬਦੀਲੀ ਆਵੇਗੀ।