ਲੁਧਿਆਣਾ: ਚੋਰਾਂ ਦੇ ਹੌਸਲੇ ਇੰਨੇ ਕੁ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੇ ਚੋਰੀ ਲਈ ਮਿਊਜ਼ੀਅਮ ਵਰਗੀਆਂ ਥਾਵਾਂ ਨੂੰ ਵੀ ਨਹੀਂ ਛੱਡੀਆਂ। ਸ਼ਹਿਰ ਦੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ 'ਚੋਂ ਖੁਖ਼ਰੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੋ ਮਿਊਜ਼ਿਅਮ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਖੋਲ੍ਹੇ ਗਏ ਹਨ, ਉੱਥੇ ਚੋਰੀ ਹੋਣ ਕਾਰਨ ਪ੍ਰਬੰਧਕ ਬੇਹਦ ਪਰੇਸ਼ਾਨ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਦੇ ਪ੍ਰਬੰਧਕ ਮੇਜਰ ਧਰਮਪਾਲ ਨੇ ਦੱਸਿਆ ਕਿ ਬੀਤੇ ਦਿਨੀਂ ਦੋ ਸੈਲਾਨੀ ਮਿਊਜ਼ੀਅਮ ਵੇਖਣ ਆਏ। ਉਨ੍ਹਾਂ ਦੋਹਾਂ ਨੇ ਮਹਿਜ਼ ਕੁੱਝ ਸਕਿੰਟਾਂ 'ਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਖ਼ੁਖ਼ਰੀ ਚੋਰੀ ਕੀਤੀ ਤੇ ਇੱਥੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਸੈਲਾਨੀ ਜਬਰਨ ਖੋਖਰੀ ਨੂੰ ਪੱਟ ਕੇ ਨਾਲ ਲੈ ਗਏ ਸਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਮਿਊਜ਼ੀਅਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ ਅਜੇ ਤੱਕ ਇਸ ਮਾਮਲੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਹੈ।