ਲੁਧਿਆਣਾ: ਵਾਟਰ ਸਪਲਾਈ ਤੇ ਸੈਨੀਟਾਇਜ਼ੇਸ਼ਨ ਕੰਟਰੇਕਟ ਵਰਕਰਜ਼ ਦੀ ਯੂਨੀਅਨ ਨੇ ਖੰਨਾ ਡੀਵੀਜ਼ਨ ਦੇ ਫੀਲਡ ਵਰਕਰਾਂ ਨੇ ਹਫ਼ਤਾਵਰੀ ਛੁੱਟੀ ਦੀ ਹੋਰ ਮੰਗਾਂ ਲਈ ਸ਼ਹਿਰ 'ਚ ਰੋਸ ਮੁਜਾਹਰਾ ਕੀਤਾ। ਜਦੋਂ ਉਨ੍ਹਾਂ ਦੀ ਮੰਗ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਉਹ ਟੈਂਕੀ 'ਤੇ ਚੜ੍ਹ ਗਏ।
8 ਮਹੀਨਿਆਂ ਤੋਂ ਕੀਤਾ ਜਾ ਰਿਹਾ ਵਿਰੋਧ

ਯੂਨੀਅਨ ਆਗੂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ 8 ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ ਪਰ ਉਨ੍ਹਾਂ ਦੀ ਇੱਕ ਨਾ ਮੰਨੀ ਗਈ।ਉਨ੍ਹਾਂ ਨੇ ਕਿਹਾ ਸਾਡੇ ਤਿਉਹਾਰ ਵੀ ਫਿੱਕੇ ਗਏ ਤੇ ਉਨ੍ਹਾਂ ਦੀ ਦੀਵਾਲੀ ਵੀ ਕਾਲੀ ਬਣ ਗਈ। ਉਨ੍ਹਾਂ ਆਪਣੀ ਮੰਗ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਡਿਪਟੀ ਡਾਇਰੈਕਟਰ ਦੇ ਆਦੇਸ਼ਾਂ ਤੋਂ ਬਾਅਦ ਹਫ਼ਤਾਵਰੀ ਛੁੱਟੀ ਪ੍ਰਬੰਧ ਮਿਲਣਾ ਸੀ ਪਰ ਸਥਾਨਕ ਪੱਧਰ ਦੇ ਵਿਭਾਗ ਦੇ ਕਾਰਜਕਾਰੀ ਇੰਜੀਨਿਅਰ ਉਨ੍ਹਾਂ ਦੀ ਮੰਗ ਨੂੰ ਪ੍ਰਵਾਨ ਨਹੀਂ ਕਰ ਰਹੇ ਹਨ। ਇਸੇ ਕਰਕੇ ਉਨ੍ਹਾਂ ਨੇ ਅਮਲੋਹ ਰੋਡ 'ਤੇ ਸਬਜ਼ੀ ਮੰਡੀ ਨਾਹਰ ਧਰਨੇ 'ਤੇ ਬੈਠੇ ਹਨ।ਕੋਈ ਸੁਣਵਾਈ ਨਾ ਹੋਣ 'ਤੇ ਉਹ ਟੈਂਕਿਆਂ 'ਤੇ ਚੜ੍ਹ ਗਏ।
ਤਹਿਸੀਲਦਾਰ ਨੇ ਦਿੱਤੀ ਜਾਣਕਾਰੀ
ਮੌਕੇ 'ਤੇ ਪਹੁੰਚੇ ਤਹਿਸੀਲਦਾਰ ਨੇ ਦੱਸਿਆ ਕਿ ਟੈਂਕੀ 'ਤੇ ਚੜ੍ਹੇ ਕਰਮਚਾਰੀਆਂ ਨੂੰ ਵਿਸ਼ਵਾਸ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ 'ਤੇ ਵਿਭਾਗ ਅਧਿਕਾਰੀ ਉਨ੍ਹਾਂ ਦੀਆਂ ਮੰਗਾਂ ਨੂੰ ਪੱਖੋਂ ਪਰੋਖੇ ਕਰ ਰਹੀ ਹੈ। ਇਸ ਮਾਮਲੇ 'ਚ ਐਸ ਸੀ ਐਕਸੀਅਨ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਵਿਭਾਗ ਦੇ ਅਧਿਕਾਰੀ ਨੂੰ ਵੀ ਬੁਲਾਇਆ ਗਿਆ ਹੈ ਜਿਸ ਤੋਂ ਬਾਅਦ ਮਾਮਲੇ ਦਾ ਹੱਲ਼ ਕੱਢਿਆ ਜਾਵੇਗਾ।