ਲੁਧਿਆਣਾ:ਜ਼ਿਲ੍ਹੇ ਦੇ ਬੁੱਢੇ ਨਾਲੇ ਦੇ ਕੰਢੇ ਤੇ ਸਥਿਤ ਗੁਰਦੁਆਰਾ ਸ੍ਰੀ ਗਊਘਾਟ ਸਾਹਿਬ ਆਪਣਾ ਵਿਲੱਖਣ ਇਤਿਹਾਸ ਰੱਖਦਾ ਹੈ ਸਨ 1515 ਈਸਵੀ ਦੇ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਥਾਂ ਤੇ ਆਏ ਸਨ ਉਸ ਵਕਤ ਸਤਲੁਜ ਦਰਿਆ ਪੂਰੇ ਉਫਾਨ ਤੇ ਇੱਥੇ ਵਗਦਾ ਸੀ ਪਰ ਜਿਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਹੋਏ ਅਤੇ ਲੁਧਿਆਣਾ ਸ਼ਹਿਰ ਵਸਿਆ, ਗੁਰਦੁਆਰਾ ਸ੍ਰੀ ਗਊਘਾਟ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਇਥੇ ਆਉਣ ਵਾਲੀ ਸੰਗਤ ਨੇ ਗੁਰਦੁਆਰੇ ਦਾ ਇਤਿਹਾਸ ਅਤੇ ਮਹੱਤਤਾ ਦੱਸੀ ਹੈ ਮੰਨਿਆ ਜਾਂਦਾ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕੋਈ ਵੀ ਮੰਨਤ ਮੰਗਦਾ ਹੈ ਉਹ ਪੂਰੀ ਹੁੰਦੀ ਹੈ।
ਗੁਰਦੁਆਰਾ ਸ੍ਰੀ ਗਊਘਾਟ ਦਾ ਇਤਿਹਾਸ: ਸੁਲਤਾਨ ਖਾਂ ਲੋਧੀ ਜਦੋਂ ਲੁਧਿਆਣਾ ਸ਼ਹਿਰ ਵਸਾਉਣ ਲਈ ਲੁਧਿਆਣਾ ਪਹੁੰਚਿਆ ਅਤੇ ਉਸ ਵੱਲੋਂ ਲੋਧੀ ਕਿਲੇ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਤਾ ਜਦੋਂ ਸਤਲੁਜ ਆਪਣੇ ਪੂਰੇ ਉਫਾਨ ਤੇ ਹੁੰਦਾ ਤਾਂ ਵੱਡਾ ਨੁਕਸਾਨ ਕਰਦਾ ਸੀ ਉਸ ਵੇਲੇ ਸੁਲਤਾਨ ਖਾਂ ਲੋਧੀ ਨੂੰ ਕਿਸੇ ਨੇ ਦੱਸਿਆ ਕਿ ਸਤਲੁਜ ਕੰਢੇ ਕੋਈ ਵੱਡਾ ਪੀਰ ਆਇਆ ਹੋਇਆ ਹੈ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਸੁਲਤਾਨ ਖਾਂ ਲੋਧੀ ਆਪਣੀ ਮਲਿਕਾ ਦੇ ਨਾਲ ਆਪਣੇ ਦਰਬਾਰੀ ਅਤੇ ਮੰਤਰੀ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਪਹੁੰਚਿਆ ਅਤੇ ਅਰਜ਼ੋਈ ਕੀਤੀ ਕਿ ਤੁਸੀਂ ਕੋਈ ਹੱਲ ਕਰੋ ਇੱਥੇ ਸਤਲੁਜ ਦਰਿਆ ਸ਼ਹਿਰ ਵੱਸਣ ਨਹੀਂ ਦੇ ਰਿਹਾ ਮੈਂ ਇਸ ਸ਼ਹਿਰ ਨੂੰ ਵੱਡੇ ਪੱਧਰ ਤੇ ਵਸਾਉਣਾ ਚਾਹੁੰਦਾ ਹਾਂ ਜਿਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਹੋਏ ਕਿ ਤੂੰ ਲੋਕਾਂ ਦੇ ਲਈ ਇਮਾਨਦਾਰ ਰਹਿ ਸਤਲੁਜ ਤੇਰੇ ਲਈ ਇਮਾਨਦਾਰ ਰਹੇਗਾ ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਤਲੁਜ ਦਰਿਆ ਇੱਥੋਂ ਸੱਤ ਕੋਹ ਦੂਰ ਚਲਾ ਜਾਵੇਗਾ ਅਤੇ ਇਤਿਹਾਸ ਗਵਾਹ ਹੈ ਸਤਲੁਜ ਦਰਿਆ ਹੁਣ ਗੁਰਦੁਆਰਾ ਸ੍ਰੀ ਗਊਘਾਟ ਤੋਂ ਸੱਤ ਕੁ ਦੂਰ ਹੀ ਵਗਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਲੁਧਿਆਣਾ ਸ਼ਹਿਰ ਘੁੱਗ ਵਸੇਗਾ ਅਤੇ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚੋਂ ਸਭ ਤੋਂ ਜ਼ਿਆਦਾ ਆਬਾਦੀ ਲੁਧਿਆਣਾ ਜ਼ਿਲ੍ਹੇ ਦੀ ਹੈ>
ਸਮੇਂ ਨਾਲ ਬਦਲਦੇ ਹਾਲਾਤ:ਪਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਲੁਧਿਆਣਾ ਸ਼ਹਿਰ ਦੇ ਹਾਲਾਤ ਬਦਲਣ ਲੱਗ ਗਏ ਜੋ ਦਰਿਆ ਕਦੇ ਬੁੱਢਾ ਦਰਿਆ ਕਹਾਉਂਦਾ ਸੀ ਅਤੇ ਉਸ ਦਾ ਪਾਣੀ ਇੰਨਾ ਕੁ ਪਵਿੱਤਰ ਸੀ ਕਿ ਲੋਕ ਪੀਣ ਲਈ ਵਰਤਦੇ ਸਨ ਉਸ ਪਾਣੀ ਨੂੰ ਫੈਕਟਰੀਆਂ ਡੇਅਰੀਆਂ ਲੋਕਾਂ ਦੇ ਘਰਾਂ ਦੇ ਸੀਵਰੇਜ ਦੇ ਪਾਣੀ ਨੇ ਇੰਨਾ ਕੁ ਗੰਧਲਾ ਕਰ ਦਿੱਤਾ ਕਿ ਅੱਜ ਉਸ ਦੀ ਮਾਰ ਨਾ ਸਿਰਫ ਸ਼ਹਿਰ ਵਿਚ ਪੈ ਰਹੀ ਹੈ ਸਗੋ ਨੇੜੇ ਤੇੜੇ ਦੇ ਇਲਾਕੇ ਦੇ ਲੋਕ ਵੀ ਭਿਆਨਕ ਬੀਮਾਰੀਆਂ ਤੋਂ ਪੀੜਤ ਨੇ ਬੁੱਢਾ ਦਰਿਆ ਅਜੋਕੇ ਸਮੇਂ ਦੇ ਵਿਚ ਬੁੱਢਾ ਨਾਲਾ ਬਣ ਕੇ ਰਹਿ ਗਿਆ।