ਲੁਧਿਆਣਾ: ਲੁਧਿਆਣਾ ਦੇ ਰਾਜਗੁਰੂ ਨਗਰ ਸਥਿਤ ਸਾਬਕਾ ਫੂਡ ਸਪਲਾਈ ਮਹਿਕਮੇ ਦੇ ਡਾਇਰੈਕਟਰ ਆਰ.ਕੇ ਸਿੰਗਲਾ ਦੇ ਘਰ ਅੱਜ ਸੋਮਵਾਰ ਨੂੰ ਵਿਜੀਲੈਂਸ ਦੀਆਂ ਟੀਮਾਂ ਵਲੋਂ ਛਾਪੇਮਾਰੀ ਕੀਤੀ ਗਈ। ਸੂਤਰਾਂ ਮੁਤਾਬਿਕ ਵਿਜੀਲੈਂਸ ਵਿਭਾਗ ਨੇ ਛਾਪੇਮਾਰੀ Vigilance raids former director RK Singla house ਕਰਦੇ ਹੋਏ ਡੇਢ ਲੱਖ ਰੁਪਏ ਦੀ ਨਕਦੀ ਅਤੇ ਕੁਝ ਗਹਿਣੇ ਬਰਾਮਦ ਕੀਤੇ ਹਨ। ਪਰ ਘਰ ਕਾਫੀ ਸਮੇਂ ਤੋਂ ਖਾਲੀ ਸੀ, ਘਰ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ ਸਿੰਗਲਾ ਦਾ ਹੈ, ਜੋ ਕਿ ਟੈਂਡਰ ਘੁਟਾਲਾ ਮਾਮਲੇ transport tender scam case ਤੋਂ ਬਾਅਦ ਫਰਾਰ ਚੱਲ ਰਿਹਾ ਹੈ।
ਇਸ ਸੰਬੰਧ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਟੈਕਨੀਕਲ ਟੀਮ ਦੇ ਨਾਲ ਮਿਲ ਕੇ ਅੱਜ ਸੋਮਵਾਰ ਨੂੰ ਵਿਜੀਲੈਂਸ ਵਿਭਾਗ ਨੇ ਆਰ.ਕੇ ਸਿੰਗਲਾ ਦੀ ਰਾਜਗੁਰੂ ਨਗਰ ਸਥਿਤ ਰਿਹਾਇਸ਼ ਉੱਤੇ ਰੇਡ ਕੀਤੀ ਹੈ ਅਤੇ ਬੰਦ ਪਈ ਕੋਠੀ ਦੇ ਅੰਦਰ ਉਨ੍ਹਾਂ ਨੂੰ ਕਈ ਦਸਤਾਵੇਜ਼ ਹੋਣ ਦੀ ਅਸ਼ੰਕਾ ਸੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਅਤੇ ਚੰਡੀਗੜ੍ਹ ਤੋਂ ਵੀ ਟੀਮ ਆ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਿੰਗਲਾ ਦੀ ਜਾਂਚ ਕਰ ਰਹੇ ਹਨ, ਉਸ ਦੀ ਜਾਇਦਾਦ ਵੀ ਅਟੈਚ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਕਿਹਾ ਕਿ ਉਸ ਨੂੰ ਪਹਿਲਾਂ ਹੀ ਭਗੌੜਾ ਕਰਾਰ ਦਿੱਤਾ ਹੋਇਆ ਹੈ ਅਤੇ ਮਾਨਯੋਗ ਕੋਰਟ ਤੋਂ ਸਰਚ ਵਰੰਟ ਹਾਸਿਲ ਕਰਕੇ ਹੀ ਉਨ੍ਹਾਂ ਨੇ ਇਥੇ ਛਾਪੇਮਾਰੀ ਕੀਤੀ ਹੈ। ਲੋਕਲ ਕੌਂਸਲਰ ਵੀ ਆਏ ਹਨ, ਫਿਲਹਾਲ ਹਾਲੇ ਵੀ ਜਾਂਚ ਚੱਲ ਰਹੀ ਹੈ ਅਤੇ ਸਾਨੂੰ ਕੋਠੀ ਵਿੱਚ ਜਰੂਰੀ ਦਸਤਾਵੇਜ਼ ਕੇਸ ਨਾਲ ਸਬੰਧਿਤ ਮਿਲਣ ਦੀ ਆਸ ਹੈ।
ਵਿਜੀਲੈਂਸ ਵੱਲੋਂ ਸਾਬਕਾ ਡਾਇਰੈਕਟਰ ਦੇ ਘਰ ਛਾਪੇਮਾਰੀ
ਇਹ ਹੈ ਮਾਮਲਾ : ਦੱਸ ਦਈਏ ਕਿ 200 ਕਰੋੜ ਦੇ ਟੈਂਡਰ ਘੁਟਾਲੇ (Corruption Case) ਨੂੰ ਲੈ ਕੇ ਸਾਬਕਾ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ ਠੇਕੇਦਾਰ ਤੇਲੂ ਰਾਮ ਜਗਰੂਪ ਸਿੰਘ ਸੰਦੀਪ ਭਾਟੀਆ ਤੋਂ ਇਲਾਵਾ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ ਅਤੇ ਭਾਗੀਦਾਰਾਂ ਦੇ ਨਾਮ ਸ਼ਾਮਲ ਹਨ। ਤੇਲੂ ਰਾਮ ਨੂੰ ਵਿਜੀਲੈਂਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਵਿਜੀਲੈਂਸ ਨੇ ਪ੍ਰੈੱਸ ਨੋਟ ਵਿੱਚ ਖੁਲਾਸਾ ਕੀਤਾ ਹੈ ਕਿ ਤੇਲੂ ਰਾਮ ਨੇ ਹੀ ਮੰਨ ਲਿਆ ਹੈ ਕਿ ਉਹ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂ ਮਲਹੋਤਰਾ ਰਾਹੀ ਆਸ਼ੂ ਨੂੰ ਮਿਲਿਆ ਸੀ ਅਤੇ ਟੈਂਡਰ ਪ੍ਰਾਪਤ ਕੀਤਾ ਸੀ।
ਇਹ ਵੀ ਪੜੋ:-STF ਨੇ 400 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ ਕੀਤੇ, ਜੇਲ੍ਹ 'ਚ ਕਰਦੇ ਸੀ ਨਸ਼ਾ ਸਪਲਾਈ