ਲੁਧਿਆਣਾ: ਐਸਐਸਏਆਈ ਵੱਲੋਂ ਭੇਜੀ ਗਈ ਵਿਸ਼ੇਸ਼ ਮੋਬਾਈਲ ਵੈਨ ਵੱਲੋਂ ਲੁਧਿਆਣਾ ਦੇ ਵਿੱਚ ਖਾਣ ਪੀਣ ਦੀਆਂ ਵਸਤਾਂ ਦੀ ਜਾਂਚ ਕੀਤੀ ਗਈ ਹੈ ਅਤੇ ਆਮ ਲੋਕ ਵੀ ਜੇਕਰ ਆਪਣੀ ਰਸੋਈ ਵਿੱਚ ਵਰਤੇ ਜਾਣ ਵਾਲੇ ਸਾਮਾਨ ਦੀ ਜਾਂਚ ਕਰਵਾਉਣਾ ਚਾਹੁੰਦੇ ਨੇ ਤਾਂ ਮਹਿਜ਼ 50 ਰੁਪਏ ਫ਼ੀਸ ਦੇ ਕੇ ਉਹ ਇਹ ਟੈਸਟ ਕਰਵਾ ਸਕਦੇ ਹਨ। ਜਿਸਦੇ ਕੁਝ ਹੀ ਸਮੇਂ ਵਿੱਚ ਨਤੀਜੇ ਸਾਹਮਣੇ ਆ ਜਾਂਦੇ ਹਨ
FSSAI ਵੱਲੋਂ ਭੇਜੀ ਵੈਨ ਨੇ ਲੁਧਿਆਣਾ 'ਚ ਖਾਣ ਵਾਲੀਆਂ ਵਸਤਾਂ ਦੀ ਕੀਤੀ ਜਾਂਚ - ਲੁਧਿਆਣਾ ਫਐਸਐਸਏਆਈ
ਲੁਧਿਆਣਾ ਐੱਫਐਸਐਸਏਆਈ ਵੱਲੋਂ ਭੇਜੀ ਗਈ ਫੂਡ ਸੈਂਪਲਿੰਗ ਵੈਨ ਵੱਲੋਂ ਸ਼ਹਿਰ 'ਚ ਟੈਸਟ ਕੀਤੇ ਗਏ। ਜਿਸ ਵਿੱਚ ਖਾਧ ਪ੍ਰਦਾਰਥਾਂ ਦੀ ਜਾਂਚ ਕੀਤੀ ਗਈ।
ਤਸਵੀਰ
ਲੁਧਿਆਣਾ ਖ਼ੁਰਾਕ ਸੁਰੱਖਿਆ ਅਫ਼ਸਰ ਦਿਵਿਆਜੋਤ ਕੌਰ ਨੇ ਦੱਸਿਆ ਕਿ ਇਸ ਰਹੀ ਆਪਣੇ ਘਰ ਵਰਤੇ ਜਾਣ ਵਾਲੇ ਖਾਣ ਪੀਣ ਦੇ ਸਾਮਾਨ ਜਿਵੇਂ ਦੁੱਧ ਘਿਓ ਮਸਾਲੇ ਆਦਿ ਦੀ ਜਾਂਚ ਕਰਵਾ ਸਕਦੇ ਹਨ, ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਉਨ੍ਹਾਂ ਵੱਲੋਂ ਹੋਰਨਾਂ ਥਾਵਾਂ 'ਤੇ ਸੈਂਪਲ ਲਏ ਜਾ ਰਹੇ ਹਨ।
ਉਹਨਾਂ ਇਹ ਵੀ ਕਿਹਾ ਕਿ ਇਹ ਫ਼ੂਡ ਟੈਸਟਿੰਗ ਵੈਨ ਆਮ ਲੋਕਾਂ ਦੀ ਸੁਵਿਧਾ ਲਈ ਹੈ ਤਾਂ ਜੋ ਉਹ ਆਸਾਨੀ ਨਾਲ ਖਾਧ ਪਦਾਰਥਾਂ ਦੀ ਜਾਂਚ ਕਰਵਾ ਸਕਣ।