ਪੰਜਾਬ

punjab

ETV Bharat / city

ਲੁਧਿਆਣਾ: ਨਾਲੇ 'ਚੋਂ ਮਿਲੀ ਅਣਪਛਾਤੀ ਲਾਸ਼, ਇਲਾਕੇ 'ਦ ਸਹਿਮ ਦਾ ਮਾਹੌਲ - ਸਫਾਈ ਕਰਮਚਾਰੀ

ਸਥਾਨਕ ਜਗਰਾਉਂ ਦੇ ਸੁਭਾਸ਼ ਗੇਟ ਦੇ ਨੇੜੇ ਸਫਾਈ ਕਰਮਚਾਰੀ ਨਾਲੇ ਦੀ ਸਫ਼ਾਈ ਕਰ ਰਹੇ ਸੀ ਤੇ ਇਸੇ ਦੌਰਾਨ ਉਨ੍ਹਾਂ ਨੇ ਇੱਕ ਬੋਰੀ ਦੇਖੀ ਤੇ ਉਨ੍ਹਾਂ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਇਸੇ ਜਦੋ ਜਹਿਦ 'ਚ ਲਾਸ਼ ਦਾ ਹੱਥ ਬਾਹਰ ਆ ਗਿਆ ਤੇ ਉਹ ਡਰ ਗਏ। ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀ ਨੂੰ ਫ਼ੋਨ ਕਰ ਇਸ ਦੀ ਸੂਚਨਾ ਦਿੱਤੀ ਤੇ ਨਾਲ ਹੀ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ।

ਨਾਲੇ 'ਚੋਂ ਮਿਲੀ ਅਣਪਛਾਤੀ ਲਾਸ਼, ਇਲਾਕੇ 'ਦ ਸਹਿਮ ਦਾ ਮਾਹੌਲ
ਨਾਲੇ 'ਚੋਂ ਮਿਲੀ ਅਣਪਛਾਤੀ ਲਾਸ਼, ਇਲਾਕੇ 'ਦ ਸਹਿਮ ਦਾ ਮਾਹੌਲ

By

Published : Feb 12, 2021, 8:28 AM IST

ਲੁਧਿਆਣਾ: ਸਥਾਨਕ ਜਗਰਾਉਂ ਦੇ ਸੁਭਾਸ਼ ਗੇਟ ਦੇ ਨੇੜੇ ਇੱਕ ਅਣਪਛਾਤੀ ਲਾਸ਼ ਮਿਲੀ ਹੈ। ਆਏ ਦਿਨ ਕੱਤਲ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਇਸ ਮਾਮਲੇ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਹੈ।

ਨਾਲੇ 'ਚੋਂ ਮਿਲੀ ਅਣਪਛਾਤੀ ਲਾਸ਼, ਇਲਾਕੇ 'ਦ ਸਹਿਮ ਦਾ ਮਾਹੌਲ

ਬੋਰੀ 'ਚ ਬੰਦ ਸੀ ਲਾਸ਼

ਰੋਜ਼ਾਨਾ ਦੀ ਤਰ੍ਹਾਂ ਸਫਾਈ ਕਰਮਚਾਰੀ ਨਾਲੇ ਦੀ ਸਫ਼ਾਈ ਕਰ ਰਹੇ ਸੀ ਤੇ ਇਸੇ ਦੌਰਾਨ ਉਨ੍ਹਾਂ ਨੇ ਇੱਕ ਬੋਰੀ ਦੇਖੀ ਤੇ ਉਨ੍ਹਾਂ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਇਸੇ ਜਦੋ ਜਹਿਦ 'ਚ ਲਾਸ਼ ਦਾ ਹੱਥ ਬਾਹਰ ਆ ਗਿਆ ਤੇ ਉਹ ਡਰ ਗਏ। ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀ ਨੂੰ ਫ਼ੋਨ ਕਰ ਇਸ ਦੀ ਸੂਚਨਾ ਦਿੱਤੀ ਤੇ ਨਾਲ ਹੀ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸਫਾਈ ਕਾਮਿਆਂ ਦੀ ਮਦਦ ਨਾਲ ਉਨ੍ਹਾਂ ਨੇ ਲਾਸ਼ ਬਾਹਰ ਕੱਢੀ ਤੇ ਉਹ ਇਨਸਾਨ ਦੀ ਲਾਸ਼ ਸੀ।

ਮ੍ਰਿਤਕ ਬਾਰੇ ਕੋਈ ਜਾਣਕਾਰੀ ਨਹੀਂ

ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਮੋਰਚਰੀ ਭੇਜ ਦਿੱਤਾ ਹੈ ਤਾਂ ਜੋ ਇਸ ਦੀ ਸ਼ਨਾਖ਼ਤ ਹੋ ਸਕੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਹ ਪੁਰਸ਼ ਦੀ ਲਾਸ਼ ਹੈ ਤੇ ਇਸ ਦੀ ਉਮਰ ਤਕਰੀਬਨ 40 ਸਾਲ ਹੈ। ਇਸ ਨੂੰ ਮਾਰ ਕੇ ਬੋਰੀ 'ਚ ਪਾ ਕਿਸੇ ਨੇ ਨਾਲੇ 'ਚ ਸੁੱਟ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਬਾਕੀ ਜਾਂਚ ਜਾਰੀ ਹੈ।

ABOUT THE AUTHOR

...view details