ਪੰਜਾਬ

punjab

ETV Bharat / city

ਲੁਧਿਆਣਾ ਦੇ ਸਿਵਲ ਹਸਪਤਾਲ 'ਚ ਮਿਲੀ ਲਾਵਾਰਿਸ ਬੱਚੀ

ਲੁਧਿਆਣਾ ਦੇ ਸਿਵਲ ਹਸਪਤਾਲ 'ਚ ਇੱਕ ਛੋਟੀ ਲਾਵਾਰਿਸ ਬੱਚੀ ਮਿਲੀ ਹੈ ਜਿਸ ਨੂੰ ਕਲਯੁਗੀ ਮਾਂ-ਪਿਓ ਹਸਪਤਾਲ 'ਚ ਛੱਡ ਕੇ ਫ਼ਰਾਰ ਹੋ ਗਏ ਹਨ। ਬੱਚੀ ਦੀ ਹਾਲਤ ਸਥਿਰ ਬਣੀ ਹੋਈ ਹੈ ਅਤੇ ਜਲਦ ਉਸ ਨੂੰ ਅਨਾਥ ਆਸ਼ਰਮ ਪਹੁੰਚਾਇਆ ਜਾਵੇਗਾ।

ਲੁਧਿਆਣਾ ਦੇ ਸਿਵਲ ਹਸਪਤਾਲ 'ਚ ਮਿਲੀ ਲਾਵਾਰਿਸ ਬੱਚੀ
ਤਸਵੀਰ

By

Published : Dec 10, 2020, 6:38 PM IST

ਲੁਧਿਆਣਾ: ਲਿੰਗ ਅਨੁਪਾਤ 'ਚ ਜਿੱਥੇ ਕਾਫ਼ੀ ਸੁਧਾਰ ਨਜ਼ਰ ਆ ਰਿਹਾ ਹੈ, ਪਰ ਉੱਥੇ ਹੀ ਕਈ ਕਲਯੁਗੀ ਮਾਂ-ਪਿਓ ਅੱਜ ਵੀ ਮੁੰਡੇ-ਕੁੜੀ ਵਿੱਚ ਫ਼ਰਕ ਸਮਝ ਰਹੇ ਹਨ ਅਤੇ ਕੁੜੀਆਂ ਨੂੰ ਆਪਣੇ 'ਤੇ ਬੋਝ ਸਮਝਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿਥੇ ਮਾਪੇ 6 ਮਹੀਨਿਆਂ ਦੀ ਇੱਕ ਮਾਸੂਮ ਬੱਚੀ ਨੂੰ ਐਮਰਜੈਂਸੀ ਵਾਰਡ 'ਚ ਲਾਵਾਰਿਸ ਛੱਡ ਕੇ ਚਲੇ ਗਏ।

ਜਿਸ ਤੋਂ ਬਾਅਦ ਹਸਪਤਾਲ ਸਟਾਫ਼ ਨੂੰ ਸ਼ੱਕ ਹੋਇਆ ਤਾਂ ਬੱਚੀ ਨੂੰ ਜੱਚਾ-ਬੱਚਾ ਹਸਪਤਾਲ ਦੇ ਲੇਬਰ ਵਾਰਡ ਵਿੱਚ ਭੇਜਿਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਹੈ ਅਤੇ ਬੱਚੀ ਦੀ ਵਿਸ਼ੇਸ਼ ਤੌਰ 'ਤੇ ਦੇਖਭਾਲ ਵੀ ਕੀਤੀ ਜਾ ਰਹੀ ਹੈ।

ਲੁਧਿਆਣਾ ਦੇ ਸਿਵਲ ਹਸਪਤਾਲ 'ਚ ਮਿਲੀ ਲਾਵਾਰਿਸ ਬੱਚੀ
ਲੁਧਿਆਣਾ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ.ਅਮਰਜੀਤ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਦੋਂ ਐਮਰਜੈਂਸੀ ਵਾਰਡ 'ਚ ਕੋਈ ਬੱਚੀ ਨੂੰ ਛੱਡ ਗਿਆ। ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਬੱਚੀ ਦੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ ਜਿਸ ਤੋਂ ਬਾਅਦ ਬੱਚੀ ਨੂੰ ਜੱਚਾ ਬੱਚਾ ਹਸਪਤਾਲ 'ਚ ਭੇਜ ਦਿੱਤਾ ਗਿਆ। ਜਿੱਥੇ ਉਸ ਦੇ ਚੈੱਕਅੱਪ ਕਰਵਾਉਣ ਤੋਂ ਬਾਅਦ ਉਸ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।

ਐੱਸ.ਐੱਮ.ਓ. ਨੇ ਦੱਸਿਆ ਕਿ ਹਸਪਤਾਲ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਦੀ ਫੁਟੇਜ਼ ਪੁਲਿਸ ਵੱਲੋਂ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਬੱਚੀ ਨੂੰ ਆਸ਼ਰਮ ਭੇਜ ਦਿੱਤਾ ਜਾਵੇਗਾ।

ABOUT THE AUTHOR

...view details