ਲੁਧਿਆਣਾ/ਬਟਾਲਾ : ਕੋਰੋਨਾ ਵਾਇਰਸ ਦੇ ਪੈਰ ਪੰਜਾਬ ਵਿੱਚ ਵੀ ਪਸਰਦੇ ਜਾ ਰਹੇ ਹਨ। ਸੂਬੇ ਵਿੱਚ ਹੁਣ ਤੱਕ ਇੱਕ ਵਿਅਕਤੀ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਚੁੱਕੀ ਹੈ।ਹੁਣ ਲੁਧਿਆਣਾ ਅਤੇ ਬਟਾਲਾ ਵਿੱਚ ਇੱਕ-ਇੱਕ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ।
ਬਟਾਲਾ ਵਿੱਚ ਪੰਜ ਵਰ੍ਹਿਆਂ ਦੇ ਬੱਚੇ 'ਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦਿੱਤੇ ਹਨ। ਉਸ ਦੇ ਕਿਸੇ ਵੀ ਟੈਸਟ ਦੀ ਹਾਲੇ ਤੱਕ ਕੋਈ ਵੀ ਰਿਪੋਰਟ ਨਹੀਂ ਆਈ। ਉਕਤ ਬੱਚੇ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ।ਜਿਥੇ ਬੱਚੇ ਨੂੰ ਆਈਸੋਲੇਸ਼ ਵਾਰਡ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਦੂਜੇ ਪਾਸੇ ਲੁਧਿਆਣਾ ਵਿੱਚ 28 ਸਾਲਾਂ ਦੀ ਇੱਕ ਔਰਤ 'ਚ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਉਸ ਨੂੰ ਵੀ ਲੁਧਿਆਣਾ ਦੇ ਸਰਕਾਰੀ ਹਸਪਤਾਲ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ। ਇਹ ਔਰਤ ਮਲੇਸ਼ੀਆ ਦੇ ਰਾਹੀਂ ਕੈਨੇਡਾ ਦੀ ਯਾਤਰਾ ਕਰਕੇ ਵਾਪਸ ਮੁੜੀ ਹੈ। ਜਿਸ ਤੋਂ ਬਾਅਦ ਇਸ ਨੂੰ ਖੰਘ ਅਤੇ ਬੁਖਾਰ ਦੀ ਸ਼ਿਕਾਇਤ ਸੀ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਕੇਰਲਾ ਤੋਂ 2 ਹੋਰ ਪਾਜ਼ੀਟਿਵ ਮਾਮਲੇ, ਭਾਰਤ 'ਚ ਕੁੱਲ ਗਿਣਤੀ ਹੋਈ 59
ਇਨ੍ਹਾਂ ਨਵੇਂ ਸ਼ੱਕੀ ਮਰੀਜ਼ਾਂ ਦੇ ਨਮੂਨੇ ਟੈਸਟ ਲਈ ਦਿੱਲੀ ਵਿਚਲੀ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਹਨ। ਇਨ੍ਹਾਂ ਨਮੂਨਿਆਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਨ੍ਹਾਂ ਬਾਰੇ ਕੁਝ ਪਤਾ ਲੱਗ ਸਕੇਗਾ।