ਲੁਧਿਆਣਾ: ਜ਼ਿਲ੍ਹੇ 'ਚ 789 ਸ਼ੱਕੀ ਮਰੀਜ਼ਾਂ ਦੇ ਲਏ ਗਏ ਨਮੂਨਿਆਂ ਵਿੱਚੋਂ 23 ਮਰੀਜ਼ਾਂ ਦੇ ਸੈਂਪਲ ਪਾਜ਼ੀਟਿਵ (new positive case of Dengue) ਪਾਏ ਗਏ ਹਨ। ਡੇਂਗੂ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆ ਹੋਏ ਸਿਵਲ ਸਰਜਨ ਵੱਲੋਂ ਆਮ ਲੋਕਾਂ ਲਈ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੋਕਾਂ ਨੂੰ ਸਾਫ ਪਾਣੀ ਨੂੰ ਇੱਕ ਜਗ੍ਹਾਂ 'ਤੇ ਇਕੱਠਾ ਕਰਲ ਲਈ ਰੋਕਿਆ ਗਿਆ। ਨਾਲ ਹੀ ਕੂਲਰ ਅਤੇ ਫਰਿੱਜ ਨੂੰ ਸਮੇਂ ਸਿਰ ਸਾਫ਼ ਕੀਤਾ ਸਕੇ।
ਸਿਵਿਲ ਸਰਜਨ ਲੁਧਿਆਣਾ ਡਾਕਟਰ ਹਿਤਿੰਦਰ ਕੌਰ ਨੇ ਕਿਹਾ ਕਿ ਡੇਂਗੂ ਸਾਫ ਪਾਣੀ ਚ ਹੁੰਦਾ ਹੈ ਇਸੇ ਕਰਕੇ ਲੋਕ ਇਸ ਤੋਂ ਸਤਰਕ ਰਹਿਣ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕੇ ਸ਼ੁਕਰਵਾਰ ਦਾ ਦਿਨ ਲੋਕ ਡਰਾਈ ਰੱਖਣ ਤਾਂ ਜੋ ਆਪਣੇ ਕੂਲਰ ਫਰਿੱਜ ਆਦਿ ਦੀ ਸਫਾਈ ਕਰ ਸਕਣ। ਉਨ੍ਹਾਂ ਕਿਹਾ ਕਿ ਸਿਵਿਲ ਹਸਪਤਾਲ ਦੇ ਨਾਲ ਸਬ ਸੈਂਟਰਾਂ 'ਤੇ ਵੀ ਅਸੀਂ ਡਾਕਟਰਾਂ ਨੂੰ ਸੁਨੇਹੇ ਲਾ ਦਿੱਤੇ ਹਨ। ਸ਼ੱਕੀ ਮਰੀਜ਼ ਸਰਕਾਰੀ ਹਸਪਤਾਲ ਤੋਂ ਆਇਆ ਹੋਵੇ ਜਾਂ ਫਿਰ ਨਿੱਜੀ ਤੋਂ ਉਨ੍ਹਾਂ ਦਾ ਟੈਸਟ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਟੀਮਾਂ ਦਾ ਵੀ ਗਠਨ ਕੀਤਾ ਹੈ ਜੋ ਹਰ ਘਰ ਜਾ ਕੇ ਡੇਂਗੂ ਦੇ ਲਾਰਵੇ ਦਾ ਮੁਆਇਨਾ ਕਰ ਰਹੀ ਹੈ।